ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਪਾਇਆ ਹੈ ਕੁਛ ਪਾਇਆ ਹੈ



ਪਾਇਆ ਹੈ ਕੁਛ ਪਾਇਆ ਹੈ, ਸਤਗੁਰ ਨੇ ਅਲਖੁ ਲਖਾਇਆ ਹੈ। ਟੇਕ।
ਕਹੂੰ ਵੈਰ ਪੜਾ ਕਹੂੰ ਬੇਲੀ ਹੈ, ਕਹੂੰ ਮਜਨੂੰ ਹੈ ਕਹੂੰ ਲੇਲੀ ਹੈ।
ਕਹੂੰ ਆਪ ਗੁਰੁ ਕਹੂੰ ਚੇਲੀ ਹੈ, ਸਭ ਆਪਣਾ ਰਾਹ ਦਿਖਾਇਆ ਹੈ।
ਕਹੂੰ ਚੋਰ ਬਣਾ ਕਹੂੰ ਸਾਹ ਜੀ ਹੈ, ਕਹੂੰ ਮੰਬਰ ਤੇ ਬਹਿ ਵਾਅਜ਼ੀ ਹੈ।
ਕਹੂੰ ਤੇਗ਼ ਬਹਾਦਰ ਗਾਜ਼ੀ ਹੈ, ਨੂੰ ਆਪਣਾ ਪੰਥ ਬਤਾਇਆ ਹੈ।
ਕਹੂੰ ਮਸਜਦ ਕਾ ਵਰਤਾਰਾ ਹੈ, ਕਹੂੰ ਬਣਿਆ ਠਾਕੁਰ ਦੁਆਰਾ ਹੈ।
ਕਹੂੰ ਬੈਰਾਗੀ ਜਪ ਧਾਰਾ ਹੈ, ਕਹੂੰ ਸ਼ੇਖ਼ਨ ਬਣ ਬਣ ਆਇਆ ਹੈ।
ਕਹੂੰ ਤੁਰਕ ਕਿਤਾਬਾਂ ਪੜ੍ਹੇ ਹੋ, ਕਹੂੰ ਭਗਤ ਹਿੰਦੂ ਜਪ ਕਰਤੇ ਹੋ।
ਕਹੂੰ ਘੋਰ ਗੁਫਾ ਮੇਂ ਪੜਤੇ ਹੋ, ਹਰ ਘਰ ਘਰ ਲਾਡ ਲਡਾਇਆ ਹੈ।
ਬੁਲ੍ਹਾ ਸ਼ਹੁ ਕਾ ਮੈਂ ਮੁਹਤਾਜ ਹੋਆ,
ਮਹਾਰਾਜ ਮਿਲੇ ਮੇਰਾ ਕਾਜ ਹੋਆ।
ਦਰਸ਼ਨ ਪੀਆ ਦਾ ਮੇਰਾ ਇਲਾਜ ਹੋਆ,
ਲੱਗਾ ਇਸ਼ਕ ਤਾਂ ਏਹ ਗੁਣ ਗਾਇਆ ਹੈ।

ਪਾਣੀ ਭਰ ਭਰ ਗਈਆਂ ਸੱਭੇ



ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ। ਟੇਕ।
ਇਕ ਭਰਨ ਆਈਆਂ, ਇਕ ਭਰ ਚੱਲੀਆਂ, ਇਕ ਖਲੀਆਂ ਨੇ ਬਾਹਾਂ ਪਸਾਰ
ਹਾਰ ਹਮੇਲਾਂ ਪਾਈਆਂ ਗਲ ਵਿੱਚ, ਬਾਹੀਂ ਛਣਕੇ ਚੂੜਾ।
ਕੰਨੀਂ ਬੁੱਕ ਬੁੱਕ ਝੁੁਮਰਬਾਲੇ, ਸਭ ਅਡੰਬਰ ਪੂਰਾ।
ਮੁੜ ਕੇ ਸ਼ਹੁ ਨੇ ਝਾਤ ਨਾ ਪਾਈ, ਐਵੇਂ ਗਿਆ ਸ਼ਿੰਗਾਰ।
ਹੱਥੀਂ ਮਹਿੰਦੀ ਪੈਰੀ ਮਹਿੰਦੀ, ਸਿਰ ਤੇ ਧੜੀ ਗੁੰਦਾਈ।
ਤੇਲ ਫਲੇਲ ਪਾਨਾਂ ਦਾ ਬੀੜਾ, ਦੰਦੀ ਮਿੱਸੀ ਲਾਈ।
ਕੋਈ ਜੂ ਸੱਦ ਪਈਓ ਨੇ ਗੁੱਝੀ, ਵਿੱਸਰਿਆ ਘਰ ਬਾਰ।
ਬੁਲ੍ਹਿਆ ਸ਼ਹੁ ਦੀ ਪੰਧ ਪਵੇਂ ਜੇ, ਤਾਂ ਤੂੰ ਰਾਹ ਪਛਾਣੇ।

61