ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/60

ਇਹ ਸਫ਼ਾ ਪ੍ਰਮਾਣਿਤ ਹੈ

ਨਾ ਜੀਵਾਂ ਮਹਾਰਾਜ



ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ।
ਇਹਨਾਂ ਸੁੱਕਿਆਂ ਫੁੱਲਾਂ ਵਿਚ ਬਾਸ ਨਹੀਂ।
ਪਰਦੇਸ ਗਿਆਂ ਦੀ ਕੋਈ ਆਸ ਨਹੀਂ
ਜਿਹੜੇ ਸਾਈਂ ਸਾਜਣ ਸਾਡੇ ਪਾਸ ਨਹੀਂ। ਨਾ ਜੀਵਾਂ ਮਹਾਰਾਜ ...
ਤੂੰ ਕੀ ਸੁੱਤਾਂ ਏਂ ਚਾਦਰ ਤਾਣ ਕੇ।
ਸਿਰ ਮੌਤ ਖਲੋਤੀ ਤੇਰੇ ਆਣ ਕੇ।
ਕੋਈ ਅਮਲ ਨਾ ਕੀਤਾ ਜਾਣ ਕੇ। ਨਾ ਜੀਵਾਂ ਮਹਾਰਾਜ ...
ਕੀ ਮੈਂ ਖੱਟਿਆ ਤੇਰੀ ਹੋ ਕੇ।
ਦੋਵੇਂ ਨੈਣ ਗਵਾਇ ਰੋ ਕੇ।
ਤੇਰਾ ਨਾਮ ਲਈਏ ਮੁਖ ਧੋ ਕੇ। ਨਾ ਜੀਵਾਂ ਮਹਾਰਾਜ ...
ਬੁਲ੍ਹੇ ਸ਼ਹੁ ਬਦੇਸੋਂ ਆਉਂਦਾ।
ਹੱਥ ਕੰਗਣਾ ਤੇ ਬਾਹੀਂ ਲਟਕਾਉਂਦਾ।
ਸਿਰ ਸਦਕਾ ਤੇਰੇ ਨਾਉਂ ਦਾ। ਨਾ ਜੀਵਾਂ ਮਹਾਰਾਜ ...

ਨੀ ਕੁਟੀਚਲ ਮੇਰਾ ਨਾਂ



ਨੀ ਕੁਟੀਚਲ ਮੇਰਾ ਨਾਂ। ਟੇਕ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫ਼ੋ ਅੱਗੇ ਕੁਝ ਨਾ ਆਇਆ।
ਉਸ ਦੀਆਂ ਜੁੱਤੀਆਂ ਖਾਂਦਾ ਸਾਂ, ਨੀ ਕੁਟੀਚਲ ਮੇਰਾ ਨਾਂ।
ਕਿਵੇਂ ਕਿਵੇਂ ਦੋ ਅੱਖੀਆਂ ਲਾਈਆਂ, ਰਲ ਕੇ ਸਈਆਂ ਮਾਰਨ ਆਈਆਂ।
ਨਾਲੇ ਮਾਰੇ ਬਾਬਲ ਮਾਂ, ਨੀ ਕੁਟੀਚਲ ਮੇਰਾ ਨਾਂ।
ਸਾਹਵਰੇ ਸਾਨੂੰ ਵੜਨ ਨਾ ਦੇਂਦੇ, ਨਾਨਕ ਦਾਦਕ ਘਰੋਂ ਕਢੇੇਂਂਦੇ।
ਮੇਰਾ ਪੇਕੇ ਨਹੀਉਂ ਥਾਂ, ਨੀ ਕੁਟੀਚਲ ਮੇਰਾ ਨਾਂ।

58