ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਆਖ ਗਿਓਂ ਮੁੜ ਆਇਉਂ ਨਾਹੀਂ, ਸੀਨੇ ਦੇ ਵਿਚ ਭੜਕਣ ਭਾਈਂ।
ਇਕਸੇ ਘਰ ਵਿਚ ਵੱਸਦਿਆਂ ਰਸਦਿਆਂ, ਕਿਤ ਵਲ ਕੂਕ ਸੁਣਾਈਂ।
ਪਾਂਧੀ ਜਾ ਮੇਰਾ ਦੇਹ ਸੁਨੇਹਾ, ਦਿਲ ਦੇ ਉਹਲੇ ਲੁਕਦਾ ਕੇਹਾ।
ਨਾਮ ਅੱਲਾ ਦੇ ਨਾ ਹੋ ਵੈਰੀ, ਮੁੱਖ ਵੇਖਣ ਨੂੰ ਨਾ ਤਰਸਾਈਂ।
ਬੁਲ੍ਹਾ ਸ਼ਹੁ ਕੀ ਲਾਇਆ ਮੈਨੂੰ, ਰਾਤ ਅੱਧੀ ਹੈ ਤੇਰੀ ਮਹਿਮਾ।
ਔਝੜ ਬੇਲੇ ਸਭ ਕੋਈ ਡਰਦਾ, ਸੋ ਢੂੂੰੰਡਾਂ ਮੈਂ ਚਾਈਂ ਚਾਈਂ।
ਕੇਹੇ ਲਾਰੇ ਦੇਨਾ ਏਂ ਸਾਨੂੰ, ਦੋ ਘੜੀਆਂ ਮਿਲ ਜਾਈਂ।

ਖ਼ਾਕੀ ਖ਼ਾਕ ਨੂੰ ਰਲ ਜਾਣਾ



ਖ਼ਾਕੀ ਖ਼ਾਕ ਨੂੰ ਰਲ ਜਾਣਾ, ਕੁਛ ਨਹੀਂ ਜ਼ੋਰ ਧਙਾਣਾ। ਟੇਕ।
ਗਏ ਸੋ ਗਏ ਫੇਰ ਨਹੀਂ ਆਏ, ਮੇਰੇ ਜਾਨੀ ਮੀਤ ਪਿਆਰੇ।
ਮੇਰੇ ਬਾਝੋਂ ਰਹਿੰਦੇ ਨਾਹੀਂ, ਹੁਣ ਕਿਉਂ ਅਸਾਂ ਵਿਸਾਰੇ।
ਚਿਤ ਪਿਆਰ ਨਾ ਜਾਏ ਸਾਥੋਂ, ਉਭੇ ਸਾਹ ਨਾ ਰਹਿੰਦੇ।
ਅਸੀਂ ਮੋਇਆਂ ਦੇ ਪਰਲੇ ਪਾਰ, ਜਿਉਂਦਿਆਂ ਦੇ ਵਿਚ ਬਹਿੰਦੇ।
ਓਥੇ ਮਗਰ ਪਿਆਦੇ ਲੱਗੇ, ਤਾਂ ਅਸੀਂ ਏਥੇ ਆਏ।
ਏਥੇ ਸਾਨੂੰ ਰਹਿਣ ਨਾ ਮਿਲਦਾ, ਅੱਗੇ ਕਿਤ ਵਲ ਧਾਏ।
ਬੁਲ੍ਹਾ ਏਥੇ ਰਹਿਣ ਨਾ ਮਿਲਦਾ, ਰੋਂਦੇ ਪਿੱਟਦੇ ਚੱਲੇ।
ਇਕੋ ਨਾਮ ਓਸੇ ਦਾ ਖ਼ਰਚੀ, ਪੈਸਾ ਹੋਰ ਨਾ ਪੱਲੇ।

ਗੁਰ ਜੋ ਚਾਹੇ ਸੋ ਕਰਦਾ ਏ



ਗੁਰ ਜੋ ਚਾਹੇ ਸੋ ਕਰਦਾ ਏ। ਟੇਕ।
ਮੇਰੇ ਘਰ ਵਿਚ ਚੋਰੀ ਹੋਈ, ਸੁੱਤੀ ਰਹੀ ਨਾ ਜਾਗਿਆ ਕੋਈ।
ਮੈਂ ਗੁਰ ਫੜ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਏ।
ਪਹਿਲੇ ਮਖ਼ਫ਼ੀ ਆਪ ਖ਼ਜ਼ਾਨਾ ਸੀ, ਓਥੇ ਹੈਰਤ ਹੈਰਤਖ਼ਾਨਾ ਸੀ।

44