ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਸੁਨੋ ਤੁਮ ਇਸ਼ਕ ਕੀ ਬਾਜ਼ੀ


ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕ ਹੋ ਕਹਾਂ ਰਾਜ਼ੀ।
ਯਹਾਂ ਬਿਰਹੋਂ ਪਰ ਹੋਗਾ ਜੀ, ਵੇਖਾਂ ਫਿਰ ਕੌਣ ਹਾਰੇਗਾ।
ਸਾਜਨ ਕੀ ਭਾਲ ਹੁਣ ਹੋਈ, ਮੈਂ ਲਹੂ ਨੈਣ ਭਰ ਰੋਈ।
ਨੱਚੇ ਹਮ ਲਾਹ ਕਰ ਲੋਈ, ਹੈਰਤ ਕੇ ਪੱਥਰ ਮਾਰੇਗਾ।
ਮਹੂਰਤ ਪੂਛ ਕਰ ਜਾਊਂ, ਸਾਜਨ ਕੇ ਦੇਖਨੇ ਪਾਉਂ।
ਉਸੇ ਮੈਂ ਲੇ ਗਲੇ ਲਾਊਂ, ਨਹੀਂ ਫਿਰ ਖ਼ੁਦ ਗੁਜ਼ਾਰੇਗਾ।
ਇਸ਼ਕ ਕੀ ਤੇਗ਼ ਸੇ ਮੂਈ, ਨਹੀਂ ਵੋਹ ਜ਼ਾਤ ਕੀ ਦੂਈ।
ਔਰ ਪੀਆ ਪੀਆ ਕਰ ਮੂਈ, ਮੋਇਆਂ ਫਿਰ ਰੂਹ ਚਿਤਾਰੇਗਾ।
ਸਾਜਨ ਕੀ ਭਾਲ ਸਰ ਦੀਆ, ਲਹੂ ਮਧ ਅਪਨਾ ਪੀਆ।
ਕਫ਼ਨ ਬਾਹੋਂ ਸੇ ਸੀ ਲੀਆ, ਲਹਦ ਮੇਂ ਪਾ ਉਤਾਰੇਗਾ।
ਬੁਲ੍ਹਾ ਸ਼ੌਹ ਇਸ਼ਕ ਹੈ ਤੇਰਾ, ਉਸੀ ਨੇ ਜੀ ਲੀਆ ਮੇਰਾ।
ਮੇਰੇ ਘਰ-ਬਾਰ ਕਰ ਫੇਰਾ, ਵੇਖਾਂ ਸਿਰ ਕੌਣ ਵਾਰੇਗਾ।


ਸੇ ਵਣਜਾਰੇ ਆਏ ਨੀ ਮਾਏ


ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ।
ਲਾਲਾਂ ਦਾ ਉਹ ਵਣਜ ਕਰੇਂਦੇ, ਹੋਕਾ ਆਖ ਸੁਣਾਏ।
ਲਾਲ ਨੇ ਗਹਿਣੇ ਸੋਨੇ ਸਾਥੀ, ਮਾਏ ਨਾਲ ਲੈ ਜਾਵਾਂ।
ਸੁਣਿਆ ਹੋਕਾ ਮੈਂ ਦਿਲ ਗੁਜ਼ਰੀ, ਮੈਂ ਭੀ ਲਾਲ ਲਿਆਵਾਂ।
ਇਕ ਨਾ ਇਕ ਕੰਨਾਂ ਵਿਚ ਪਾ ਕੇ, ਲੋਕਾਂ ਨੂੰ ਦਿਖਲਾਵਾਂ।
ਲੋਕ ਜਾਨਣ ਇਹ ਲਾਲਾਂ ਵਾਲੀ, ਲਈਆਂ ਮੈਂ ਭਰਮਾਏ।"
ਓੜਕ ਜਾ ਖਲੋਤੀ ਉਹਨਾਂ ਤੇ, ਮੈਂ ਮਨੋਂ ਸੱਧਰਾਈਆਂ।
ਭਾਈ ਵੇ ਲਾਲਾਂ ਵਾਲਿਉ ਮੈਂ ਵੀ, ਲਾਲ ਲੈਵਣ ਨੂੰ ਆਈਆਂ"।

27