ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਲਹਿਰੀ :——————ਕਦੇ ਸੁਣਿਆ ਜੇ ਬੱਘੀ ਘੋੜੇ ਨੂੰ ਖਿੱਚਦੀ, ਨਹੀਂ ਰੀਸਾਂ।
ਲਾਲ :——————ਕੋਈ ਜਾਣਦਾ ਏ ਮੈਂ ਕੌਣ ਆਂ? ਹੈਂ! ਇਹ ਲਾਲ ਏ? ਇਹ ਲਾਲ ਦੀਆਂ ਅੱਖਾਂ ਨੇ? ਮੈਂ ਸੁੱਤਾ ਆਂ ਕਿ ਜਾਗਦਾ, ਕੋਈ ਦਸੇਗਾ ਮੈਂ ਕੌਣ ਆਂ? ਹੈਂ! ਲਾਲ, ਨਹੀਂ ਲਾਲ ਦਾ ਪਰਛਾਵਾਂ, ਜੇ ਲਾਲ ਆਂ ਤਾਂ ਉਸ ਦੀਆਂ ਧੀਆਂ ਕਿੱਥੇ ਨੇ?
ਲਹਿਰੀ :——————ਧੀਆਂ ਲਾਲ ਨੂੰ ਹੁਕਮ ਮੰਨਣ ਦਾ ਸਬਕ ਸਿਖਾਣ ਗਈਆਂ ਨੇ।
ਲਾਲ :——————ਬੀਬੀਏ ਤੇਰਾ ਨਾਂ ਕੀ ਏ?

ਗੇਂਦੀ :——————ਆਹੋ ਜੀ, ਇਹੋ ਤਾਂ ਗੱਲ ਏ, ਭਲਾ ਇਸ ਤਰ੍ਹਾਂ ਨਾਂ ਪੁਛਣ ਦਾ ਕੀ ਮਤਲਬ? ਮਹਾਰਾਜ, ਮੈਂ ਅਰਜ਼ ਕਰਦੀ ਆਂ, ਮੇਰੀ ਗੱਲ ਨੂੰ ਠੀਕ ਅਰਥਾਂ ਵਿਚ ਸਮਝੋ,ਤੁਸੀ ਬੁੱਢੇ ਓ,ਮੇਰੇ ਮਾਨਯੋਗ ਓ,ਪਰ ਕੁਝ ਅਕਲ ਤੋਂ ਕੰਮ ਲਓ। ਇਹ ਸੌ ਜਵਾਨ ਹੱਟੇ ਕਟੋ, ਬੁਰਛਿਆਂ ਜੇਹੇ ਮੁਸ਼ਟੰਡਿਆਂ ਦੀ ਜੋ ਲੁੱਚ-ਮੰਡਲੀ ਤੁਸਾਂ ਇਕੱਠੀ ਕੀਤੀ ਹੋਈ ਏ, ਇਨ੍ਹਾਂ ਨੇ ਸਾਡੇ ਬਰਾਬਰ ਦੇ ਆਦਮੀ ਤੇ ਨੌਕਰ ਵੀ ਵਿਗਾੜ ਦਿਤੇ ਨੇ, ਸਾਡਾ ਘਰ ਇਕ ਸ਼ਰਾਬਖਾਨਾ ਜਾਂ ਜੁਆਰੀਆਂ ਦੀ ਹਟੀ ਬਣਿਆ ਹੋਇਆ ਏ। ਏਡੀ ਸ਼ਰਮਸਾਰੀ ਦੀ ਗੱਲ ਬਣੀ ਹੋਈ ਏ, ਜੋ ਕੁਝ ਕਿਹਾ ਨਹੀਂ ਜਾਂਦਾ, ਮੇਰੇ ਆਖੇ ਲਗੋ ਤੇ ਆਪਣੀ ਮਰਜ਼ੀ ਨਾਲ ਆਪਣੀ ਉਮਰ ਦੇ ਸਾਥੀ ਰਖ ਲਓ ਤੇ ਬਾਕੀ ਰਹਿੰਦਿਆਂ

੬੩.