ਇਹ ਸਫ਼ਾ ਪ੍ਰਮਾਣਿਤ ਹੈ
ਲਾਲ : ਪਰ ਉਹ ਐਧਰ ਕਿਉਂ ਨਹੀਂ ਆਇਆ?
ਸਰਦਾਰ : ਉਸ ਨੇ ਆਉਣੋਂ ਸਾਫ਼ ੨ ਨਾਂਹ ਕਰ ਛਡੀ ਏ।
ਲਾਲ : ਨਾਂਹ ਕਰ ਛਡੀ ਏ?
ਸਰਦਾਰ : ਮਹਾਰਾਜ, ਆਪ ਨੂੰ ਹਛਾ ਲਗੇ ਜਾਂ ਨਾ ਪਰ ਸਾਨੂੰ ਕੁਝ ਦਿਨਾਂ ਤੋਂ ਇਹ ਪਰਤੀਤ ਹੋ ਰਿਹਾ ਏ ਕਿ ਕੌਰ ਜੀ ਤੇ ਆਪ ਦੀ ਲੜਕੀ ਦਾ ਵਰਤਾਰਾ ਇਤਨਾ ਹਛਾ ਨਹੀਂ ਰਿਹਾ, ਜਿਤਨਾ ਪਹਿਲੇ ਸੀ ਤੇ ਨਾ ਹੀ ਉਨ੍ਹਾਂ ਨੌਕਰਾਂ ਦਾ।
ਲਾਲ : ਹਛਾ! ਤੁਹਾਨੂੰ ਬੀ ਇਹ ਪਰਤੀਤ ਹੁੰਦਾ ਏ?
ਸਰਦਾਰ : ਸਰਕਾਰ, ਖਿਮਾ ਕਰਨੀ, ਸ਼ਾਇਦ ਅਸੀ ਗਲਤੀ ਤੇ ਹੋਈਏ, ਪਰ ਜੋ ਮਲੂਮ ਹੋਵੇ ਸਾਡਾ ਫਰਜ਼ ਸਰਕਾਰ ਨੂੰ ਦਸੀਏ।
ਲਾਲ : ਠੀਕ ਏ, ਸਾਨੂੰ ਵੀ ਥੋੜਾ ਜਿਹਾ ਫਰਜ਼ ਪਰਤੀਤ ਹੋ ਰਿਹਾ ਏ, ਪਰ ਲਹਿਰੀ ਕਿਥੇ ਏ? ਦੋ ਦਿਨ ਤੋਂ ਉਹ ਨਜ਼ਰੀਂ ਨਹੀਂ ਪਿਆ?
[ਗੰਡਾ ਫਿਰ ਆਉਂਦਾ ਏ
ਓਇ ਹਰਾਮ ਦੇ ਬਚੇ! ਤੈਨੂੰ ਪਤਾ ਏ ਅਸੀਂ ਕੌਣ ਆਂ?
੫੬.