ਇਹ ਸਫ਼ਾ ਪ੍ਰਮਾਣਿਤ ਹੈ

ਔਹ ਸੁੰਦਰ ਸਿੰਹੁ ਆਉਂਦਾ ਏ, ਮੈਂ ਹੁਣ ਘੇਸ ਵਟਨੀ ਏ ਤਾਂ ਅਫ਼ਸੋਸ ਵਾਲਾ ਮੂੰਹ ਵਟਾਉਣਾ ਏ——ਓਹੋ! ਏਹ ਸਭ ਏਹਨਾਂ ਗ੍ਰਹਿਣਾਂ ਕਰਕੇ ਏ ਕਿ ਇਹ ਦੁੱਖ, ਇਹ ਪਿਓ ਪੁਤਾਂ ਦਾ ਵੈਰ ਏ……

[ਸੁੰਦਰ ਸਿੰਹੁ ਅੰਦਰ ਆ ਜਾਂਦਾ ਏ.

ਸੁੰਦਰ ਸਿੰਹੁ :——————ਭਰਾ ਕਿਨ੍ਹਾਂ ਵਹਿਣਾਂ ਵਿਚ ਡੁੱਬਾ ਪਿਆ ਏਂ?
ਊਦੇ ਸਿੰਹੁ :——————ਆਹ ਹੁਣੇ ਦੀ ਗੱਲ ਏ, ਮੈਂ ਕਿਤੇ ਪੜ੍ਹਿਆ ਸੀ ਕਿ ਇਹ ਪਿਛੇ ਜਹੇ ਜੋ ਸੂਰਜ ਤੇ ਚੰਦ ਗ੍ਰਹਿਣ ਉਤੇ ਅੜੁੱਤੀ ਲੱਗੇ ਨੇ; ਇਨ੍ਹਾਂ ਦਾ ਨਤੀਜਾ ਚੰਗਾ ਨਹੀਂ ਹੋਣਾ, ਮੈਂ ਇਸ ਸੋਚ ਵਿਚ ਸਾਂ ਕਿ ਖਵਰੇ ਕੀ ਹੋਵੇਗਾ!
ਸੁੰਦਰ ਸਿੰਹੁ :——————ਹਛਾ ਅਜੇਹੇ ਖਿਆਲ ਨੇ?

ਊਦੇ ਸਿੰਹੁ :——————ਮੈਂ ਸਚ ਆਹਨਾਂ, ਉਥੇ ਬੜਾ ਕੁਛ ਲਿਖਿਆ ਸੀ ਤੇ ਜੋ ਕੁਝ ਲਿਖਿਆ ਸੀ ਓਹ ਸਚ ਮੁੱਚ ਠੀਕ ਹੁੰਦਾ ਆਉਂਦਾ ਏ। ਲਿਖਿਆ ਸੀ ਪਿਓ ਪੁਤ ਦਾ ਵੈਰੀ ਹੋਵੇਗਾ, ਚਿਰ ਦੀਆਂ ਲਗੀਆਂ ਯਾਰੀਆਂ ਪਲਾਂ ਵਿਚ ਟੁਟ ਜਾਣਗੀਆਂ, ਕਾਲ ਪੈਣਗੇ ਦੁਖ ਵਧ ਜਾਣਗੇ, ਲੋਕ ਅਨਿਆਈ ਮੌਤੇ ਮਰਨਗੇ। ਜੰਗ ਹੋਣਗੇ, ਰਾਜ ਪਲਟ ਜਾਣਗੇ,ਸੱਜਣਾਂ ਨੂੰ ਦੇਸ ਨਿਕਾਲੇ ਹੋਣਗੇ, ਵੈਰੀਆਂ ਨਾਲ ਪ੍ਰੀਤਾਂ ਹੋਣਗੀਆਂ ਤੇ ਇਹ ਵੀ ਲਿਖਿਆ ਸੀ ਕਿ ਜਦੋਂ ਵੀ ਬੋਦੀ ਵਾਲਾ ਤਾਰਾ

੪੮.