ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਦ

ਮੇਜਰ ਮੱਖਣ ਸਿੰਘ ਦਾ ਇਹ ਨਾਟਕ, 'ਕਲਾ ਮੰਦਰ', ਵੀ ਇਕ ਬੜੀ ਮਜ਼ੇਦਾਰ ਚੀਜ਼ ਹੈ। ਪੰਜਾਬੀ ਵਿਚ ਹਾਸ ਰਸ ਦੀ ਰਚਨਾ ਦੀ ਚੋਖੀ ਥੁੜ ਹੈ ਤੇ ਇਹ ਨਾਟਕ ਉਸ ਥੁੜ ਨੂੰ ਆਪਣੇ ਵਿਤ ਅਨੁਸਾਰ ਭਲੀ ਭਾਂਤ ਪੂਰਾ ਕਰਦਾ ਹੈ। ਪੜ੍ਹੋ ਤਾਂ ਤਬੀਅਤ ਬੜੀ ਖ਼ੁਸ਼ ਹੁੰਦੀ ਹੈ।
ਫਿਰ ਵਾਧਾ ਇਹ ਹੈ ਕਿ ਇਹ ਅਸਾਡੇ ਵਰਤਮਾਨ ਸਮਾਜ ਦੇ ਉਤੇ ਇਕ ਬਹੁ-ਪੱਖੀ ਤੇ ਪ੍ਰਭਾਵ ਮਈ ਚੋਟ ਵੀ ਹੈ। ਪਹਿਲੀ ਗੱਲ ਤਾਂ ਇਹ ਕਿ ਅਸਾਡਾ ਸਮਾਜ ਹਾਲੀ ਤਕ ਕਲਾ ਦੇ ਖੇਤਰ ਵਿਚ ਬੜਾ ਹੀ ਪਿਛੇ ਰਹਿ ਗਿਆ ਹੋਇਆ ਹੈ। ਨਾਟਕ ਨੂੰ ਤਾਂ ਅਸਾਡੇ ਲੋਕ ਇਕ ਕਿਸਮ ਦੀ ਨਿਖਿਧ ਕਿਰਤ ਸਮਝਦੇ ਹਨ। ਪਰ ਜਿਹੜੇ ਪੜ੍ਹੇ ਲਿਖੇ ਲੋਕ ਇਸ ਪਿੱਛੇ ਵਿਚੋਂ ਵਧ ਕੇ ਨਾਟਕ ਕਲਾ ਵਿਚ ਭਾਗ ਲੈਣਾ ਚਾਹੁੰਦੇ ਹਨ ਤਾਂ ਦੂਜੇ ਲੋਕਾਂ ਦੇ ਪੁਰਾਣੇ ਖ਼ਿਆਲ ਹੀ ਨਹੀਂ, ਉਹਨਾਂ ਦੇ ਆਪਣੇ ਪੁਰਾਣੇ ਖ਼ਿਆਲ ਵੀ ਉਹਨਾਂ ਨੂੰ ਇਕ ਅਜਬ ਉਲਝਣ ਵਿਚ ਪਾ ਦਿੰਦੇ ਹਨ। ਉਹ ਕਲਾ ਦੀਆਂ ਖੁਲ੍ਹਾਂ ਪ੍ਰਾਪਤ ਕਰਨਾ ਚਾਹੁੰਦੇ ਹਨ, ਪਰ ਇਸ ਵਿਚ ਜਾਂ ਆਪਣੇ ਟੱਬਰਾਂ ਦੀ ਮਿਲਵਰਤਨ ਪ੍ਰਾਪਤ ਕਰਨ ਤੋਂ ਝਿਜਕਦੇ ਹਨ ਜਾਂ ਨਹੀਂ ਕਰ ਸਕਦੇ। ਇਸ ਨਾਟਕ ਦਾ ਡਾਇਰੈਕਟਰ ਕੁਝ ਇਸ ਕਿਸਮ ਦਾ ਆਦਮੀ ਹੈ। ਉਸ ਦੀ ਇਛਾ ਹੈ ਕਿ ਉਸ ਨੂੰ ਨਾਟਕ ਖੇਡਣ ਲਈ ਕੁੜੀਆਂ ਮਿਲਨ, ਪਰ ਇਹ ਕੁੜੀਆਂ ਦੂਜੇ ਘਰਾਂ ਦੀਆਂ ਹੋਣ, ਉਸ ਦੀ ਆਪਣੀ ਪਤਨੀ ਜਾਂ ਧੀ ਨਾ ਹੋਣ। ਪਰ ਦੂਜੇ