ਇਹ ਸਫ਼ਾ ਪ੍ਰਮਾਣਿਤ ਹੈ

ਹੀਰਾ ਜੀ :——————(ਹੈਰਾਨੀ ਨਾਲ) ਸ਼ਰਮ ਕਾਹਦੀ, ਸ਼ਰਮ ਦੀ ਕੀ ਗੱਲ ਏ?
ਰਾਮ ਸਿੰਹੁ :——————ਗੱਲ ਕੀ ਹੋਣੀ ਏ, ਇਸ ਦੀ ਮਾਂ ਨੇ ਇਸਨੂੰ ਆਪਣੇ ਕੁਆਰ ਪੁਣੇ ਵਿਚ ਹੀ ਜੰਮ ਦਿਤਾ, ਅਰ ਮੈਂ ਬਿਨਾਂ ਇਸ ਦੀ ਮਾਂ ਨੂੰ ਵਿਆਹੇ ਈ ਇਸਦਾ ਪਿਓ ਬਣ ਗਿਆ।
ਹੀਰਾ ਜੀ :——————ਪਰ ਕਿਹਾ ਸੋਹਣਾ ਗਭਰੂ ਏ।
ਰਾਮ ਸਿੰਹੁ :——————ਹਾਂ ਜੀ, ਭਾਵੇਂ ਇਹ ਬਿਨ ਮੰਗਿਆਂ ਈ ਇਸ ਦੁਨੀਆਂ ਤੇ ਆ ਗਿਆ ਏ, ਪਰ ਇਸ ਦੀ ਮਾਂ ਸੋਹਣੀ ਸੀ ਅਰ ਇਹ ਭੀ ਸੁਡੌਲ ਸਰੀਰ ਏ। ਮੇਰਾ ਇਸ ਤੋਂ ਵੱਡਾ ਇਕ ਹੋਰ ਪੁੱਤਰ ਮੇਰੀ ਆਪਣੀ ਤੀਵੀਂ ਵਿਚੋਂ ਵੀ ਏ, ਪਰ ਮੈਂ ਦੋਹਾਂ ਨੂੰ ਇਕੇ ਅੱਖ ਵੇਖਦਾ ਹਾਂ, (ਊਦੇ ਸਿੰਹੁ ਵਲ) ਕਿਉਂ ਬੱਚੂ, ਤੂੰ ਇਨ੍ਹਾਂ ਨੂੰ ਜਾਣਦਾ ਏਂ?
ਊਦੇ ਸਿੰਹੁ :——————ਨਹੀਂ ਜੀ, ਮੈਂ ਨਹੀਂ ਜਾਣਦਾ।
ਰਾਮ ਸਿੰਹੁ :——————ਇਹ ਹੀਰਾ ਜੀ ਵਡੇ ਜਗੀਰਦਾਰ ਅਰ ਮੇਰੇ ਪੁਰਾਣੇ ਮਿੱਤਰ ਨੇ।
ਊਦੇ ਸਿੰਹੁ :——————ਪਰਨਾਮ ਕਰਨਾਂ ਮਹਾਰਾਜ! ਹਰ ਦਮ ਆਪਦਾ ਨੌਕਰ।

ਹੀਰਾ ਜੀ :——————ਬੜਾ ਬੀਬਾ ਏਂ ਬੱਚੂ, ਸਾਡੇ ਆਇਆਂ ਜਾਇਆ ਕਰ।

੨੬.