ਇਹ ਸਫ਼ਾ ਪ੍ਰਮਾਣਿਤ ਹੈ

ਹੀ ਅਨੁਭਵ ਹੋ ਸਕਦਾ ਹੈ। ਪਾਠਕਾਂ ਲਈ ਯੋਗ ਹੈ ਕਿ ਇਸ ਝਾਕੀ ਦਾ ਪੂਰਾ ਅਨੰਦ ਲੈਣ ਲਈ ਆਪਣੇ ਆਪ ਨੂੰ ਉਸ ਹਾਲਤ ਵਿਚ ਰੱਖਣ ਤੇ ਜਿਥੇ "ਸੀ, ਹਾ, ਡੁ ਡੀ ਡੀ, ਅਊ ਅਊ" ਆਦਿਕ ਸ਼ਬਦ ਵਰਤੇ ਹਨ, ਇਨ੍ਹਾਂ ਸ਼ਬਦਾਂ ਨੂੰ ਐਉਂ ਪੜ੍ਹਣ ਜਿਵੇਂ ਕਿ ਇਹ ਸਰਦੀ ਦਾ ਦੁੱਖ ਆਪ ਨੂੰ ਵਾਪਰਿਆ ਹੁੰਦਾ ਹੈ।
ਇਥੇ ਪਾਠਕਾਂ ਨੂੰ ਇਹ ਦੱਸ ਦੇਣਾ ਵੀ ਉਚਿਤ ਹੈ ਕਿ ਇਸ ਉਲਥੇ ਵਿਚ ਪਾਠਕਾਂ ਦੀ ਹਰ ਗੱਲ ਨੂੰ ਸਹਿਜੇ ਹੀ ਸਮਝ ਸਕਣ ਲਈ ਕਿਸੇ ਹੱਦ ਤਕ ਸੁਤੰਤਰਤਾ ਤੋਂ ਕੰਮ ਲਿਆ ਗਿਆ ਹੈ। ਅਸਲੀ ਨਾਟਕ ਵਿਚ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਦਾ ਸਾਡੇ ਲੋਕਾਂ ਲਈ ਸਮਝਣਾ ਮੁਸ਼ਕਲ ਹੈ। ਕਿਉਂਕਿ ਨਾਟਕ ਦਾ ਦੇਸ ਦੇ ਲੋਕਾਂ ਦੇ ਜੀਵਨ ਨਾਲ ਬਹੁਤ ਜ਼ਿਆਦਾ ਸੰਬੰਧ ਹੁੰਦਾ ਹੈ; ਇਸ ਲਈ ਲਿਖਾਰੀ ਨੂੰ ਉਨ੍ਹਾਂ ਹੀ ਲੋਕਾਂ ਦੇ ਰਸਮ-ਰਿਵਾਜ ਵਰਤਣੇ ਪੈਂਦੇ ਹਨ। ਤੇ ਜੇ ਉਨ੍ਹਾਂ ਰਸਮਾਂ ਆਦਿਕ ਦਾ ਉਲਥਾ ਦੂਜੇ ਦੇਸ ਦੀ ਬੋਲੀ ਵਿਚ ਹੂ-ਬਹੂ ਕਰ ਦਿਤਾ ਜਾਵੇ ਤਾਂ ਉਥੋਂ ਦੇ ਲੋਕ ਰਸਮਾਂ ਤੋਂ ਅਨ-ਜਾਣੂ ਹੋਣ ਦੇ ਕਾਰਨ ਉਸ ਉਲਥੇ ਨੂੰ ਵੀ ਸਮਝ ਨਹੀਂ ਸਕਣਗੇ। ਇਸ ਲਈ ਇਸ ਉਲਥੇ ਵਿਚ ਵੀ ਜਿਥੇ ਇਹੋ ਜਿਹੀ ਔਕੜ ਅਨੁਭਵ ਹੋਈ ਹੈ, ਉਲਥਾ ਕਾਰ ਨੇ ਬਦੇਸ਼ੀ ਰਸਮਾਂ ਨੂੰ ਇਸ ਦੇਸ ਦੀਆਂ ਰਸਮਾਂ ਆਦਿਕ ਵਿਚ ਬਦਲ ਦਿਤਾ ਹੈ। ਮਿਸਾਲ ਦੇ ਤੌਰ ਤੇ ਲਾਲ ਬਾਦਸ਼ਾਹ ਦਾ ਕਈ ਥਾਈਂ

੨੧.