ਇਹ ਸਫ਼ਾ ਪ੍ਰਮਾਣਿਤ ਹੈ

ਚਾਹ ਕਰਦਾ ਹੈ। ਪਰੰਤੂ ਵਿਗੜ ਚੁਕੇ ਸਿਲਸਿਲੇ ਨੇ ਆਪਣੇ ਆਪ ਨੂੰ ਫਿਰ ਕਾਇਮ ਕਰਨਾ ਹੈ ਇਸ ਲਈ ਵਿਰੋਧੀਆਂ ਦਾ ਨਾਸ ਜ਼ਰੂਰੀ ਹੈ। ਰਾਧਾਂ, ਗੇਂਦੀ, ਗੁਲਾਬ ਰਾਇ, ਉਦੇ ਸਿੰਹੁੰ ਆਦਿਕ ਦੀ ਮੌਤ ਜ਼ਰੂਰੀ ਹੈ, ਪਰੰਤੂ ਲਾਲ ਨੇ ਵੀ ਇਸ ਸਿਲਸਲੇ ਨੂੰ ਭੰਗ ਕੀਤਾ ਹੈ, ਉਸਦਾ ਵੀ ਅੰਤ ਆਉਂਦਾ ਹੈ। ਲਾਲ ਤੇ ਕਵਲਾਂ ਦੀ ਮੌਤ ਇਸ ਜੰਗ ਵਿਚ ਅਤਿਯੰਤ ਤਰਸ-ਯੋਗ ਹੈ। ਅਸਲੀ ਮੌਤਾਂ ਜਿਨ੍ਹਾਂ ਨੂੰ ਟ੍ਰੈਜਿਡੀ ਦਾ ਨਾਉਂ ਦਿਤਾ ਜਾ ਸਕਦਾ ਹੈ ਇਨ੍ਹਾਂ ਦੀਆਂ ਹੀ ਹਨ, ਅਤੇ ਇਹ ਮੌਤਾਂ ਨਾਸਤਕਤਾ ਦੇ ਉਸ ਅੰਗ ਵਿਚ ਆਉਂਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਪਿਛੇ ਆਇਆ ਹੈ ਕਿ ਮੈਦਾਨ ਜੰਗ ਵਿਚ ਬੁਰਿਆਂ ਨਾਲ ਕਈ ਭਲੇ ਪਿਸ ਜਾਂਦੇ ਹਨ। ਅਤੇ ਆਤਮਕ ਸਿਲਸਿਲਾ ਆਪਣੇ ਆਪ ਨੂੰ ਫਿਰ ਕਾਇਮ ਕਰਦਾ ਕਰਦਾ ਆਪਣੇ ਬਹੁਤ ਸਾਰੇ ਹਿੱਸੇ ਦਾ ਨਾਸ ਕਰ ਬਹਿੰਦਾ ਹੈ, ਜਿਸ ਨੂੰ ਵੇਖਕੇ ਤਰਸ ਉਪਜਦਾ ਹੈ ਤੇ ਦਿਲ ਭੈ-ਭੀਤ ਹੁੰਦਾ ਹੈ।
ਪਰੰਤੂ ਟ੍ਰੈਜਿਡੀ ਆਪਣੇ ਪੈਦਾ ਕੀਤੇ ਡਰ ਤੇ ਤਰਸ ਦੇ ਜਜ਼ਬਾਤ ਨੂੰ ਬਹੁਤ ਹੱਦ ਤਕ ਆਪ ਹੀ ਧੋ ਦੇਂਦੀ ਹੈ, ਅਥਵਾ ਟ੍ਰੈਜਿਡੀ ਦੇ ਵਿਚ ਹੀ ਅਜਿਹੇ ਗੁਣ ਮੌਜੂਦ ਹਨ ਜਿਹੜੇ ਆਤਮਕ ਅੰਗ ਦੇ ਨਾਸ ਅਥਵਾ ਕਈ ਕੁ ਭਲੇ ਪੁਰਸ਼ਾਂ ਦੀ ਮੌਤ ਤੋਂ ਉਪਜੇ ਤਰਸ ਤੇ ਡਰ ਦੇ ਜਜ਼ਬਿਆਂ ਨੂੰ ਕਮਜ਼ੋਰ ਕਰ ਦੇਂਦੇ ਹਨ। ਇਸ ਤਅੱਲਕ ਵਿਚ ਸਭ ਤੋਂ ਵੱਡੀ ਧਿਆਨ-ਯੋਗ ਗੱਲ ਇਹੋ ਹੀ ਹੈ

੧੫.