ਇਹ ਸਫ਼ਾ ਪ੍ਰਮਾਣਿਤ ਹੈ

ਜੋ ਭਾਵੇਂ ਇਸਦੀ ਆਗਿਆ ਨਾਲ ਹੀ ਪੈਦਾ ਹੋਇਆ ਹੋਵੇ ਇਸਤੇ (ਆਤਮਕ ਸਿਲਸਿਲੇ ਉਤੇ) ਕਾਬੂ ਪਾ ਜਾਏ ਜਾਂ ਆਤਮਕ ਸਿਲਸਿਲੇ ਦਾ ਇਕ ਅੰਗ (ਇਕ ਭਲਾਈ) ਦੂਜੇ ਅੰਗ਼ (ਦੂਜੀ ਭਲਾਈ) ਤੇ ਜਿੱਤ ਪਾ ਜਾਵੇ। ਆਤਮਕ ਸਿਲਸਿਲਾ ਇਹ ਚਾਹੁੰਦਾ ਹੈ ਕਿ ਇਸ ਦੇ ਸਾਰੇ ਈ ਅੰਗ ਬਰਾਬਰ ਤੁਲੇ ਰਹਿਣ ਕੋਈ ਇਕ ਦੂਜੇ ਤੇ ਜ਼ੋਰ ਨ ਪਾ ਜਾਵੇ ਤੇ ਸਰੀਰਕ ਵਿਸ਼ੇ ਵੀ ਆਪੋ ਆਪਣੇ ਟਿਕਾਣਿਆਂ ਤੇ ਹੀ ਖੜੇ ਰਹਿਣ, ਅਰ ਕਿਸੇ ਤਰ੍ਹਾਂ ਵੀ ਆਤਮਕ ਤਰਤੀਬ ਨੂੰ ਨ ਡੁੱਲਾ ਸਕਣ। ਇਸ ਲਈ ਜਦ ਕਦੇ ਵੀ ਨਾਇਕ ਇਸ ਆਤਮਕ ਟਿਕਾਓ ਦੀ ਵਿਰੋਧਤਾ ਕਰਦਾ ਹੈ ਤਾਂ ਇਕ ਆਪਣੇ ਆਪ ਨੂੰ ਸਥਿਰ ਰਖਣ ਲਈ ਨਾਇਕ ਦਾ ਸਾਹਮਣਾ ਕਰਦਾ ਹੈ, ਜਿਸਦਾ ਸਿਟਾ ਇਹ ਹੁੰਦਾ ਹੈ ਕਿ ਵਿਰੋਧੀ ਖਿਆਲਾਂ ਦਾ ਨਾਸ ਹੁੰਦਾ ਹੈ, ਅਰ ਜਿਸ ਤਰ੍ਹਾਂ ਲੜਾਈ ਦੇ ਮੈਦਾਨ ਵਿਚ ਭਲੇ ਬੁਰੇ ਦੀ ਵਿਚਾਰ ਹੀ ਨਹੀਂ ਰਹਿੰਦੀ, ਅਰ ਇਹ ਪਤਾ ਨਹੀਂ ਰਹਿ ਸਕਦਾ ਕਿ ਭਲੇ ਮਰਦੇ ਹਨ ਜਾਂ ਬੁਰੇ। ਇਸੇ ਤਰ੍ਹਾਂ ਇਸ ਜੰਗ ਅੰਦਰ ਵੀ ਜਿੱਥੇ ਬਹੁਤ ਸਾਰੇ ਬੁਰੇ ਮਾਰੇ ਜਾਂਦੇ ਹਨ, ਨਾਲ ਲੱਗਦੇ ਕਈ ਭਲੇ ਵੀ ਰਗੜੇ ਵਿਚ ਆ ਜਾਂਦੇ ਹਨ। ਅਤੇ ਇਸਤਰ੍ਹਾਂ ਨਾਲ ਆਤਮਕ ਸਿਲਸਿਲਾ ਆਪਣੇ ਤੋਲ ਨੂੰ ਸਾਵਾਂ ਕਰਦਾ ਹੋਇਆ ਬੁਰਾਈ ਨਾਲ ਬਹੁਤ ਸਾਰੀ ਭਲਾਈ ਦਾ ਵੀ ਨਾਸ ਕਰ ਬੈਠਦਾ ਹੈ ਤੇ ਨਾਇਕ ਜਾਂ ਨਾਇਕਾ ਭਾਵੇਂ ਸ਼ੁਭ ਗੁਣ ਨਿਪੁੰਨ ਤੇ ਦ੍ਰਿਸ਼ਕਾਂ ਦੇ ਪਿਆਰੇ ਹੀ

੧੩.