ਇਹ ਸਫ਼ਾ ਪ੍ਰਮਾਣਿਤ ਹੈ

ਬੱਝਾ ਹੋਇਆ ਹੁੰਦਾ ਹੈ ਕਿ ਸਮੇਂ ਦੀ ਲੋੜ ਅਨੁਸਾਰ ਬਦਲ ਨਹੀਂ ਸਕਦਾ ਤੇ ਉਹ ਸੁਭਾਵ ਤੇ ਕਾਬੂ ਨ ਰੱਖਦੇ ਹੋਏ ਅਜਿਹੀ ਗੱਲ ਕਰ ਬੈਠਦੇ ਹਨ, ਜਿਹੜੀ ਭਾਵੇਂ ਬਹੁਤ ਮਾਮੂਲੀ ਵੀ ਕਿਉਂ ਨਾ ਹੋਵੇ; ਸਮੇਂ ਦੇ ਹਾਲਾਤ ਮੂਜਬ ਵੱਡੀ ਬਣ ਜਾਂਦੀ ਹੈ। ਤੇ ਫਿਰ ਇਸ ਦਾ ਸਿੱਟਾ ਦੁੱਖ ਹੀ ਦੁੱਖ ਹੁੰਦਾ ਹੈ। ਪਾਠਕਾਂ ਨੂੰ ਇਸ ਨਾਟਕ ਦੇ ਪੜ੍ਹਨ ਤੋਂ ਪਤਾ ਲੱਗੇਗਾ ਕਿ ਕਿਸਤਰ੍ਹਾਂ ਲਾਲ ਬਾਦਸ਼ਾਹ ਆਪਣੇ ਸੁਭਾਵ ਵਸ ਹੋਇਆ ਹੋਇਆ ਆਪਣੀ ਸਾਰਿਆਂ ਤੋਂ ਪਿਆਰੀ ਧੀ ਨਾਲ ਧਰੋਹ ਕਰ ਬੈਠਦਾ ਹੈ, ਲਾਲ ਨੇ ਸਾਰੀ ਉਮਰ ਬਾਦਸ਼ਾਹੀ ਕੀਤੀ ਤੇ ਕਦੇ ਕਿਸੇ ਦਾ ਹੀਆ ਨ ਪਿਆ ਕਿ ਉਸਦੇ ਖਿਆਲ ਵਿਰੁੱਧ ਕੋਈ ਗਲ ਕਰੇ, ਭਾਵੇਂ ਸੱਚੀ ਈ ਹੋਵੇ। ਹਰ ਕੋਈ ਉਸ ਦੀ ਹਾਂ ਵਿਚ ਹਾਂ ਮਿਲਾਉਂਦਾ ਤੇ ਉਸ ਨੂੰ ਖੁਸ਼ ਰਖਣ ਲਈ ਉਸਦੀ ਖੁਸ਼ਾਮਦ ਕਰਦਾ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਸੁਣਨਾ ਉਸਦਾ ਸੁਭਾਵ ਹੋ ਚੁੱਕਾ ਸੀ, ਅਜ ਕਵਲਾਂ ਦਾ ਉਸਦੇ ਮੂੰਹ ਤੇ ਸੱਚੀ; ਪਰ ਉਸ ਦੇ ਖਿਆਲ ਤੇ ਉਮੈਦ ਵਿਰੁੱਧ ਗੱਲ ਕਰਨਾ ਹੀ ਉਸ ਨੂੰ ਭੜਕਾ ਦੇਣ ਅਰ ਸਾਰੀ ਉਮਰ ਦੇ ਕੀਤੇ ਕਵਲਾਂ ਨਾਲ ਪਿਆਰ ਨੂੰ ਭੁਲਾ ਦੇਣ ਲਈ ਕਾਫੀ ਸੀ। ਅਰ ਉਸਨੇ ਆਪਣੇ ਕਰੋਧ ਵਸ ਹੋਕੇ ਅਜਿਹੀ ਗੱਲ ਕੀਤੀ ਜੇਹੜੀ ਕਿ ਉਸਦੇ ਸਾਰੇ ਦੁੱਖ ਤੇ ਅੰਤ ਦਾ ਕਾਰਨ ਬਣੀ।

ਪਰੰਤੂ ਇਹ ਕਹਿਣਾ ਕਿ ਟ੍ਰੈਜਿਡੀ ਦਾ ਨਿਰੋਲ

੯.