ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Black ਸ਼ਬਦ ਦਾ ਮੂਲ ਸ੍ਰੋਤ ਭਾਰਤੀ-ਯੂਰਪੀ ਹੈ। ਪੱਛਮੀ ਭਾਸ਼ਾਵਾਂ ਵਿਚ ਇਹਦਾ ਮੁਢਲਾ ਰੂਪ Bhleg ਸੀ ਜਿਸਦਾ ਅਰਥ ਹੈ: ਸਾੜ ਕੇ ਧੂੰਏਂ ਵਰਗਾ ਕਾਲਾ ਕਰਨਾ, ਜਾਂ ਧੂੰਏਂ ਨਾਲ ਸਾੜ ਕੇ ਕਾਲਾ ਕਰਨਾ। ਪੁਰਾਣੀ ਜਰਮਨ ਵਿਚ ਏਹਦਾ ਰੂਪ Blah ਅਤੇ ਫ਼ਰੈਂਚ ਵਿਚ Black ਸੀ। ਸੋਲ੍ਹਵੀਂ ਸਦੀ ਦੀ ਆਰੰਭਿਕ ਅੰਗਰੇਜ਼ੀ ਵਿਚ ਏਹਦਾ ਅਰਥ ਵਿਗਿਆਨਕ ਤੌਰ ਤੇ ਪਰਿਭਾਸ਼ਤ ਮਿਲਦਾ ਹੈ: ਉਹ ਰੰਗ ਜੋ ਪਦਾਰਥ ਵੱਲੋਂ ਰੌਸ਼ਨੀ ਨੂੰ ਪੂਰਾ ਸੋਖਣ ਤੇ ਦਿਸੇ।

ਸੋਲ੍ਹਵੀਂ ਸਦੀ ਵਿਚ ਹੀ Black ਸ਼ਬਦ ਨੂੰ ਨਾਂਹ-ਵਾਚੀ ਅਰਥ ਦਿੱਤੇ ਗਏ, ਜਿਵੇਂ: To Stain Black ਦਾ ਅਰਥ ਹੋਇਆ: 'ਬਦਨਾਮੀ ਕਰਨਾ। ਕਿਸੇ ਦੁਸ਼ਮਣ ਨੂੰ Black Enemy ਅਤੇ ਕਿਸੇ ਬਿਮਾਰੀ ਨੂੰ Black Death ਜਾਂ Black Curse (1583 ਈ. ਵਿਚ) ਕਿਹਾ ਗਿਆ। Black Looking Man ਦਾ ਅਰਥ ਬੁਰਾ ਜਾਂ ਭੈੜੀ ਨੀਤ ਵਾਲਾ ਬੰਦਾ ਹੋ ਗਿਆ, ਚਾਹੇ ਉਹਦੀ ਚਮੜੀ ਦਾ ਰੰਗ ਕੋਈ ਹੋਵੇ। ਏਨ੍ਹਾਂ ਵੇਲਿਆਂ ਵਿਚ ਹੀ ਨੌਕਰਾਂ ਨੂੰ Blackboy ਅਤੇ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ (ਇੰਡੀਅਨਜ਼) ਨੂੰ ਹਿਕਾਰਤ ਨਾਲ Blackfellows ਕਿਹਾ ਗਿਆ।

ਵੀਹਵੀਂ ਸਦੀ ਦੇ ਅੱਧ ਲਾਗੇ ਇਹ ਸ਼ਬਦ 'ਗਲਤੀ' ਵਾਸਤੇ ਵੀ ਵਰਤਿਆ ਗਿਆ। ਹਿੰਦੀ ਤੇ ਪੰਜਾਬੀ ਵਿਚ ਵੀ 'ਕਾਲੇ' ਸ਼ਬਦ ਦਾ ਅਰਥ ਬਹੁਤ ਵਾਰ ਨਾਂਹ-ਪੱਖੀ ਹੈ: ਦਾਲ 'ਚ ਕਾਲਾ, ਕਾਲੀ ਜੀਭ, ਮੂੰਹ ਕਾਲਾ ਕਰਨਾ। ਵੀਹਵੀਂ ਸਦੀ ਦੇ ਅੱਧ ਤਕ ਅਫ਼ਰੀਕੀ ਮੂਲ ਦੇ ਲੋਕ ਵੀ ਗੋਰਿਆਂ ਵਲੋਂ 'ਕਾਲਾ' ਸੱਦੇ ਜਾਣਾ ਹੇਠੀ ਵਿਤਕਰਾ ਜਾਂ ਨਿਰਾਦਰ ਸਮਝਦੇ।

'ਨੀਗਰੋ' ਨਾਮੀ ਤਿੰਨ ਲੰਮੀਆਂ ਨਦੀਆਂ : ਬ੍ਰਾਜ਼ੀਲ (1400 ਮੀਲ), ਅਰਜਨਤੀਨਾ (700 ਮੀਲ), ਅਤੇ ਉਰੂਗੁਏ (500 ਮੀਲ) ਵਿਚ ਵਗਦੀਆਂ ਹਨ। ਇਹੋ ਸ਼ਬਦ ਨਾਈਜੀਰੀਆ ਮੁਲਕ ਦੇ ਨਾਉਂ ਦਾ ਮੁਲ ਹੈ।

(81)