ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/40

ਇਹ ਸਫ਼ਾ ਪ੍ਰਮਾਣਿਤ ਹੈ

ਜੇ ਮੈਂ ਰੱਬ ਹੋਵਾਂ


ਪੁਸਤਕ ਆਖੇ

ਪੰਦਰਾਂ ਅਰਬ ਸਾਲ ਪਹਿਲਾਂ
ਸ੍ਰਿਸ਼ਟੀ ਜੰਮੀ ਸੀ
ਸਾਢੇ ਚਾਰ ਅਰਬ ਸਾਲ
ਧਰਤੀ ਦੀ ਉਮਰਾ
ਸਾਢੇ ਕੁ ਤਿੰਨ ਅਰਬ ਸਾਲ ਹੋਏ
ਧਰਤੀ ਤੇ ਜੀਵਨ ਪੁੰਗਰੇ ਨੂੰ
ਸੱਠ ਕਰੋੜ ਵਰ੍ਹੇ ਪਹਿਲਾਂ
ਜੰਮੀ ਵਨਸਪਤੀ ਤੇ ਜਨਮੇ
ਪਾਣੀ ਅੰਦਰ ਜੰਤੂ ਜੀਵ
ਪੰਜਾਹ ਕਰੋੜ ਵਰ੍ਹੇ ਪਹਿਲਾਂ
ਉਪਜੀ ਰੀੜ੍ਹ ਦੀ ਹੱਡੀ
ਕਰੋੜ ਪੰਤਾਲੀ ਮੱਛ ਦੀ ਉਮਰਾ

ਸੈਂਤੀ ਕਰੋੜ ਵਰ੍ਹੇ ਡੱਡੂਆਂ ਦੀ
ਤੀਹ ਕਰੋੜ ਸਾਲਾਂ ਤੋਂ ਸੱਪ ਹਨ
ਪੰਚੀ ਕਰੋੜ ਵਰ੍ਹੇ ਤੋਂ ਉਹ ਹਨ
ਜੋ ਬਾਲਾਂ ਨੂੰ ਦੁੱਧ ਪਿਆਵਣ
ਦਸ ਕਰੋੜ ਵਰ੍ਹੇ ਪਹਿਲਾਂ ਕੁੱਖ ਉਪਜੀ
ਚਾਰ ਕਰੋੜ ਬਾਂਦਰ ਦੀ ਆਯੂ
ਤਿੰਨ ਕਰੋੜ ਵਰ੍ਹੇ ਪਹਿਲਾਂ
ਬੰਦਿਆਂ ਦੇ ਪਿੱਤਰ ਜਨਮੇ
ਪਹਿਲਾ ਬੰਦਾ ਹੋਇਆ
ਪੰਜਾਹ ਲੱਖ ਸਾਲ ਹੀ ਪਹਿਲਾਂ
ਸੋਲਾਂ ਲੱਖ ਵਰ੍ਹੇ ਪਹਿਲਾਂ
ਬੰਦਾ ਦੋ ਪੈਰਾਂ ਤੇ ਤੁਰਿਆ
ਦੋ ਕੁ ਲੱਖ ਵਰ੍ਹੇ ਪਹਿਲਾਂ ਦਾ
ਬੰਦਾ ਹੁਣ ਵਰਗਾ ਬੰਦਾ ਸੀ...

(36)