ਪੰਨਾ:ਏਸ਼ੀਆ ਦਾ ਚਾਨਣ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖ-ਨੀਂਦੀਆਂ ਹੋ
ਇੰਜ ਗਲੀਚਿਆਂ ਉਤੇ ਉਹ ਲੇਟੀਆਂ ਸਨ।
ਹਰੇਕ ਸੁੰਦਰੀ, ਕਲੀਆਂ ਮੀਟੇ ਗੁਲਾਬ ਵਾਂਙੂ, ਪ੍ਰਭਾਤ ਨੂੰ ਉਡੀਕਦੀ
ਕਿ ਉਹ ਮੁੜ ਪੱਤੀਆਂ ਖੇੜੇ ਤੇ ਦਿਨ ਨੂੰ ਸੁਹਣਾ ਬਣਾਏ।
ਇਹ ਸ਼ਹਿਜ਼ਾਦੇ ਦਾ ਅੰਤਰ-ਕਮਰਾ ਸੀ;
ਪਰ ਪਰਦੇ ਦੀ ਝਾਲਰ ਕੋਲ ਅਤਿ-ਮਿਠੀਆਂ ਸੁਤੀਆਂ ਸਨ—
ਗੰਗਾ ਤੇ ਗੋਤਮੀ — ਉਸ ਸ਼ਾਂਤ ਪੇ੍ਮ-ਮੰਦਰ
ਦੀਆਂ ਮੁਖ-ਮੋਹਿਨੀਆਂ!

ਕ੍ਰਿਮਚੀ ਅਸਮਾਨੀ,ਸੁਨਹਿਰੀ ਧਾਗਿਆਂ ਨਾਲ ਕਢਿਆ ਪਰਦਾ
ਇਕ ਸੰਦਲ ਦੇ ਦਰਵਾਜ਼ੇ ਉਤੇ ਤਣਿਆ ਹੋਇਆ ਸੀ;
ਉਥੋਂ ਤਿੰਨ ਕਦਮਾਂ ਉਤੇ ਆਨੰਦ-ਕਮਰੇ ਨੂੰ ਰਾਹ ਜਾਂਦਾ ਸੀ,
ਇਕ ਅਦਭੁਤ ਜਲੌ, ਤੇ ਅਨੰਦ-ਪਲੰਘ
ਚਾਂਦੀ ਚਿਟੇ ਕਪੜਿਆਂ ਨਾਲ ਨਰਮ ਕੀਤੇ ਸਿੰਘਾਸਨ ਉਤੇ ਸੁਸ਼ੋਭਤ,
ਜਿਥੇ ਪੈਰ ਮਾਨੋ ਨਿੰਮ-ਬੂਰ ਦੇ ਨਰਮ ਢੇਰ ਉਤੇ ਪੈਂਦਾ।
ਸਾਰੀਆਂ ਕੰਧਾਂ ਮੋਤੀਆਂ ਦੀਆਂ ਪਲੇਟਾਂ ਸਨ, .
ਤੇ ਚਿਟੇ ਜਿਪਸਮ ਦੇ ਛਤ ਉਤੇ
ਪੰਛੀ ਤੇ ਫੁਲਾਂ ਦੇ ਨਮੂਨੇ ਹੀਰੇ ਲਾਲਾਂ ਵਿਚ ਜੜੇ ਸਨ।
ਖੁਲ੍ਹੇ ਬੂਹਿਆਂ ਅਗੇ ਜਾਲੀਦਾਰ ਭਿਤ ਸਨ
ਜਿਨ੍ਹਾਂ ਵਿਚੋਂ ਚੰਨ-ਕਿ੍ਨਾਂ ਤੇ ਠੰਢੀਆਂ ਪੌਣਾਂ ਦੇ ਨਾਲ
ਗੇਂਦੇ ਦੀ ਸੁਗੰਧੀ ਤੇ ਚੰਬੇਲੀ ਦੇ ਫਰਾਕੇ ਅੰਦਰ ਆਉਂਦੇ ਸਨ,
ਪਰ ਇਹਨਾਂ ਨਾਲੋਂ ਵਧੇਰੇ ਮਧੁਰ ਤੇ ਕੋਮਲ ਅਦਾ
ਅੰਦਰੋਂ ਸੁੰਦਰ ਸਰੀਰਾਂ ਚੋਂ ਉਠਦੀ ਸੀ —
ਸੁਹਣਾ ਸਾਕਿ ਕੰਵਰ ਤੇ ਉਹਦੀ ਸ਼ਾਨਾ ਭਰੀ ਯਸ਼ੋਧਰਾਂ।

੭੨