ਪੰਨਾ:ਏਸ਼ੀਆ ਦਾ ਚਾਨਣ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚੇ ਹਿਮਾਲਿਆ ਹਿਮ _ਕੁੰਡਾ ਤੋਂ ਥਲੇ ਖਿਲਰਦੀਆਂ ਹਨ; ਪੂਰਬੀ ਚੋਟੀਆਂ 'ਉਤੋਂ ਚੰਨ ਕੰਬਿਆ, ਤਿਰਕਾ ਮੰਡਲ ਚੌਂ ਚੜ ਉਸਨੇ ਸਾਫ ਉੱਜਲ ਕੀਤਾ ਰੋਹਿਨੀ ਦੀਆਂ ਛੱਲਾਂ ਨੂੰ, ਪਹਾੜੀਆਂ ਤੇ ਵਾਦੀਆਂ ਨੂੰ, ਤੇ ਸਾਰੀ ਰਾਤ ਸੁਤੀ ਪਈ ਧਰਤੀ ਤੇ ਨਾਲ ਹੀ ਸੁਖ-ਮੰਦਰ ਦੀਆਂ ਛੱਤਾਂ ਨੂੰ ਚਾਂਦੀ ਵਤ ਚਮਕਾਇਆ; ਜਿਥੇ ਸਾਰੇ ਚੁਪ ਚਾਂ ਤੇ ਕੁਝ ਹਿਲਦਾ ਨਹੀਂ ਸੀ, ਛੁਟ ਬਾਹਰਲੇ ਫਾਟਕ ਉਤੇ ਪਹਿਰੇ ਮੁਧਰਾ ਕੂਕਦੇ ਸਨ, ਅੰਗਨਾ ਦਾ ਉੱਤਰ ਮੋੜਦੇ ਤੇ ਰਾਖੀ ਦੇ ਨਗਾਰੇ ਵਜਦੇ ਸਨ; ਧਰਤੀ ਖ਼ਾਮੋਸ਼ ਪਈ ਸੀ, ਛੁਟ ਭੌਂਦੇ ਗਿਦੜਾਂ - ਦੀਆਂ ਚਾਂਘਾਂ, ਬਾਗਾਂ ਵਿਚ ਕਿਰਕਣੇ ਦੀ ਢਾਂ ਚਾਂ ਦੇ।

ਤੇ ਅੰਦਰ,ਜਿੱਥੇ ਚੰਨ ਪੱਥਰ ਦੀ ਜਾਲੀ ਵਿਚੋਂ ਲਿਸ਼ਕਦਾ ਤੇ ਮੋਤੀਆਂ ਜੜੀਆਂ ਦੀਵਾਰਾਂ ਤੇ ਮਰਮਰੀ ਫ਼ਰਸ਼ਾਂ ਨੂੰ,ਰੋਸ਼ਨ ਕਰਦਾ ਸੀ,_ਉਹਦੀਆ ਕਿ੍ਨਾ ਮਲਕੜੇ ਪੈ ਰਹੀਆਂ ਸਨ। ਕੋਮਲ ਕੁੜੀਆਂ ਦੇ ਅਜਿਹੇ ਅਨੋਖੇ ਸੰਗ ਉਤੇ, ਕਿ ਸ੍ਵਰਗਾ ਪੁਰੀ ਦੀ ਕੋਈ ਮਿੱਠੀ ਮਹਿਫਲ਼ ਜਾਪਦੀ ਸੀ ,ਕਿ ਜਿਥੇ ਦੇਵੀਆਂ ਬਿਸਰਾਮ ਕਰਦੀਆਂ ਹਨ | ਸਭੋ ਚੋਣਵੀਆਂ, ਕੰਵਰ ਸਿਧਾਰਥ ਦੇ ਸੁਖ ਮੰਦਰ ਦੀਆਂ ਸਜਣੀਆਂ ਅਤਿ ਸੁੰਦਰ, ਅਤਿ ਦਰਦੀ ਰਾਜਨ ਦੇ ਰਾਜ ਦੀਆਂ ;ਹਰੇਕ ਸੂਰਤ ਨਿੰਦਰਾ ਦੇ ਅਮਨ ਵਿਚ ਏਡੀ ਮੋਹਿਨੀ, ਤੁਸੀ ਆਖੋ: "ਇਹ ਹੀ ਹੈ ਸਭ ਦਾ ਮੋਤੀ!" ਪਰ ਉਹਦੇ ਨਾਲ ਹੀ ਤੇ ਅਗਾਂਹ ਪਰੇਰੇ,ਹੋਰ ਵਧੇਰੇ ਸੁੰਦਰ ਬਿਰਾਜ ਰਹੀ ਸੀ;ਤੇ ੳੜਕ ਪ੍ਰਸਨ ਦ੍ਰਿਸ਼ਟੀ

੬੯