ਪੰਨਾ:ਏਸ਼ੀਆ ਦਾ ਚਾਨਣ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥੀ ਪੁਸਤਕ ਪਰ, ਜਦੋਂ ਦਿਨ ਪੂਰੇ ਹੋ ਗਏ, ਤਦ ਭਗਵਾਨ ਸਾਡੇ ਸਾਨੂੰ ਵਿਛੋੜ ਗਏ.- ਜੀਕਰ ਲਿਖਿਆ ਸੀ। ਜਿਦ੍ਹੇ ਕਰ ਕੇ ਸ਼ਵਰਨ-ਮੰਦਰ ਵਿਚ ਵਿਰਲਾਪ ਹੋਇਆ, ਰਾਜੇ ਨੂੰ ਰੰਜ ਤੇ ਧਰਤੀ ਨੂੰ ਗਮਾਂ ਪਰੋਇਆ, ਪਰ ਜਨਤਾ ਲਈ ਮੁਕਤੀ ਤੇ ਓਸ ਨਿਯਮ (Law) ਦੀ ਆਸ ਹੋਈ, ਜਿਸ ਨੂੰ ਸੁਣਿਆਂ ਸਭ ਦੀ ਬੰਦ ਖਲਾਸ ਹੋਈ।

ਕੋਮਲਤਾ ਨਾਲ, ਭਾਰਤ ਦੀ ਰਾਤ, ਥਲਾਂ ਉਤੇ ਪੱਸਰਦੀ ਹੈ, ਪੂਰਨ ਚੰਦ ਸਮੇਂ, ਚੇਤ੍ਰ ਸ਼ੁਧੀ ਦੇ ਮਾਸ ਅੰਦਰ, ਜਦੋਂ ਅੰਬ ਰੱਤੇ ਹੁੰਦੇ ਤੇ ਅਸ਼ੋਕ ਦੀਆਂ ਕਲੀਆਂ ' ਪੌਣ ਨੂੰ ਮਧੁਰ ਕਰਦੀਆਂ ਹਨ, ਤੇ ਰਾਮ ਦਾ ਜਨਮ-ਦਿਨ ਆਉਂਦਾ ਹੈ, ਤੇ ਪੈਲੀਆਂ ਪ੍ਰਸੰਨ ਤੇ ਸ਼ਹਿਰ ਗਿਰਾਂ ਹਸਦੇ ਹਨ। ਕੋਮਲਤਾ ਨਾਲ ਉਹ ਰਾਤ ਵਿਸ਼ਰਮ ਵਨ ਉਤੇ ਆਈ, ਖੇੜੇ ਨਾਲ ਭਿੰਨੀ ਹੋਈ, ਤੇ ਤਾਰਿਆਂ ਨਾਲ ਜੜੀ ਭਰੀ, . ਤੇ ਪਰਬਤੀ ਪੌਣਾਂ ਨਾਲ ਠਰੀ ਹੋਈ,ਜਿਹੜੀਆਂ ਠੰਢੇ ਹਉਕੇ ਲੈਂਦੀਆਂ

੬੮