ਪੰਨਾ:ਏਸ਼ੀਆ ਦਾ ਚਾਨਣ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਾਗ ਦੀ ਦੰਦੀ, ਗੁਸੀਲਾ ਖੰਜਰ,
ਜ਼ੁਕਾਮ, ਮੱਛੀ ਦੀ ਹੱਡੀ, ਜਾਂ ਡਿਗਦੀ ਇੱਟ,
ਤੇ ਜੀਵਨ ਮੁਕ ਗਿਆ, ਆਦਮੀ ਮੁਰਦਾ ਹੈ।
ਨਾ ਭੁਖਾਂ, ਨਾ ਖ਼ੁਸ਼ੀਆਂ, ਨਾ ਪੀੜਾਂ,
ਬੁਲਾਂ ਤੇ ਬੋਸਾ ਕੁਝ ਨਹੀਂ,
ਭੰਨਦੀ ਅੱਗ ਕੁਝ ਨਹੀਂ; ਨਾ ਭੁਜਦੇ ਮਾਸ ਦੀ ਬੋ
ਨਾ ਸੰਦਲ ਸਮੱਗੀਆਂ ਦੀਆਂ ਖ਼ੁਸ਼ਬੋਆਂ,
ਮੂੰਹ ਵਿਚ ਸੁਆਦ ਨਹੀਂ,
ਕੰਨਾਂ ਵਿਚ ਆਵਾਜ਼ ਨਹੀਂ,
ਅੱਖਾਂ ਵਿਚ ਦ੍ਰਿਸ਼ਟ ਨਹੀਂ,
ਪਿਆਰੇ ਬੇਵੱਸ ਕੁਰਲਾਂਦੇ ਹਨ,
ਕਿ ਆਤਮਾ ਦਾ ਲੈਂਪ, ਇਹਦਾ ਸਰੀਰ
ਵੀ ਬੁਝ ਜਾਏਗਾ, ਜਾਂ ਕੀੜੇ ਢਿਡ ਪਾ ਜਾਣਗੇ।
ਇਹ ਸਭ ਸਰੀਰਾਂ ਦੀ ਸਾਂਝੀ ਹੋਣੀ ਹੈ,
ਉਚੇ, ਨੀਵੇਂ, ਚੰਗੇ ਮੰਦੇ, ਸਭ ਨੇ ਮਰਨਾ ਹੈ,
ਤੇ ਫੇਰ, ਇਹ ਦਸਦੇ ਹਨ, ਨਵੇਂ ਸਿਰਿਓ,
ਕਿਸੇ ਤਰਾਂ, ਕਿਸੇ ਥਾਂ - ਕਿਨੂੰ ਪਤਾ - ਮੁੜ ਜੰਮਣਾ ਹੈ।
ਤੇ ਫੇਰ ਪੀੜਾਂ ਵਿਛੋੜੇ, ਤੇ ਬੋਲੱਦੀ ਚਿਖ਼ਾ:-
ਇਹ ਮਨੁਖ ਦਾ ਗੇੜ ਹੈ!
ਪਰ ਔਹ! ਸਿਧਾਰਥ ਦੀਆਂ ਅੱਖਾਂ
ਰੱਬੀ ਹੰਝੂਆਂ ਨਾਲ ਭਰੀਆਂ ਅਸਮਾਨ ਵਲ ਲਿਸ਼ਕ ਰਹੀਆਂ ਸਨ,
ਇਨ੍ਹਾਂ ਅੱਖਾਂ ਵਿਚ ਧਰਤੀ ਲਈ ਤਰਸ ਚਮਕ ਰਿਹਾ ਸੀ;
ਜਾਣੋ ਉਹਦੀ ਆਤਮਾ ਇਕੱਲੀ ਉਡਾਰੀ ਮਾਰ ਕੇ
ਕੋਈ ਦਰਾਡਾ ਦਿਸ਼ ਢੰਡ ਰਹੀ ਸੀ। ਇਸ ਨੂੰ ਉਸ ਨਾਲ ਮਿਲਾਂਦੀ
ਗੁਆਚਾ - ਬੀਤਿਆ - ਪਰ ਲੱਭਿਆ ਜਾਣ ਵਾਲਾ, ਦਿਸ਼ਟ ਤੇ

દય