ਪੰਨਾ:ਏਸ਼ੀਆ ਦਾ ਚਾਨਣ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਹਣੇ ਇਹ ਮਰਦਾ ਹੋ ਜਾਇਗਾ, ਪਰ ਓਨਾ ਚਿਰ ਮਰੇਗਾ ਨਹੀ.. ਜਦ ਤਕ ਇਹਦੀ ਬਲਾ ਇਹਦੇ ਅੰਦਰ ਕੰਮ ਪੂਰਾ ਨਹੀਂ ਕਰ ਲੈਂਦੀ ਪੱਠਿਆਂ ਨੂੰ ਨਸ਼ਟ ਕਰੇਗੀ ਜਿਹੜੇ ਮੌਤ ਨਾਲੋਂ ਪਹਿਲੋਂ ਮਰਦੇ ਹਨ:ਤਦ, ਜਦੋਂ ਸਭ ਤੰਦਾਂ ਕਸ਼ਟ ਨਾਲ ਕੁੜਕ ਪੈਣਗੀਆਂ । ਤਾਂ ਇਹ ਬਲਾ ਇਹਨੂੰ ਛੱਡ ਕੇ ਕਿਸੇ ਹੋਰ ਥਾਂ ਜਾ ਪਏਗੀ । ਓ ਸ੍ਰੀ ਜੀ ! ਇਹਨੂੰ ਏਸ ਤਰ੍ਹਾਂ ਚੌਕਣਾ ਠੀਕ ਨਹੀਂ ! ਬਲਾ ਤੁਹਾਨੂੰ ਵੀ ਚੰਬੜ ਸਕਦੀ ਹੈ। | ਕੰਵਰ ਉਹਦੇ ਪਿੰਡੇ ਉਤੇ ਹੱਥ ਫੇਰਦਾ ਰਿਹਾ ਤੇ ਬੋਲਿਆ ‘ਤੇ ਹੋਰ ਵੀ ਹੈਣ, ਕੀ ਬਹੁਤ ਸਾਰੇ ਹੈਣ ? ਤੇ ਮੈਂ ਵੀ ਏਸੇ ਵਾਂਗਰ ਹੋ ਸਕਦਾ ਹਾਂ ? ਹਜ਼ੂਰ ! ਰਥਵਾਨ ਨੇ ਉੱਤਰ ਦਿੱਤਾ, “ਕਈਆਂ ਭੇਖਾਂ ਵਿਚ ' ਇਹ ਬਲਾ ਸਾਰੇ ਮਨੁੱਖਾਂ ਨੂੰ ਫੜਦੀ ਹੈ; ਰੰਜ ਤੇ ਘਾਉ, ਰੋਗ, ਅਧਰੰਗ: ਕੋਹੜ, ਤਪਦਿਕ . ਬੁਖ਼ਾਰ, ਸੰਹਿਣੀ, ਸਭ ਸਰੀਰਾਂ ਵਿਚ' ਵੜ ਜਾਂਦੇ ਹਨ । ਕੀ ਅਚਨਚੇਤ ਆ ਜਾਂਦੇ ਹਨ ?’’ ਕੰਵਰ ਨੇ ਪੁਛਿਆ, ਤੇ ਚੰਨੇ ਆਖਿਆ, “ਖਚਰੇ ਸੱਪ ਵਾਂਗ ਆਉਂਦੇ ਹਨ, ਜਿਹੜਾ ਅਣ-ਡਿੱਠ ਆ ਡੰਗਦਾ ਹੈ; ਚਿਤੇ ਵਾਂਗ, ਜਿਹੜਾ ਜੰਗਲ ਦੀ ਰਾਹ ਕੋਲੋਂ ਕਰੰਡ ਪਿਛਿਓਂ ਝਪਟਾਂ ਮਾਰਦਾ ਹੈ, ਜਾਂ ਬਿਜਲੀ ਵਾਂਗ; ਇਹਨੂੰ ਛੱਡ ਉਹਨੂੰ ਮਾਰ . ਜਿਵੇਂ ਮੌਕਾ ਆ ਜਾਏ । “ਜਦ ਸਾਰੇ ਮਨੁੱਖ ਡਰ ਵਿਚ ਜਿਉਂਦੇ ਹਨ ? ਏਸੇ ਤਰਾਂ ਜਿਉਂਦੇ ਨੇ, ਕੰਵਰ !’ “ਤਾਂ ਕੋਈ ਨਹੀਂ ਆਖ ਸਕਦਾ, “ਜਿਵੇਂ ਵਲ ਰਾਜ਼ੀ ਰਾਹੀਂ ਸਵਾਂਗਾ, ਉਸੇ ਤਰਾਂ ਕਲ ਉਠਾਂਗਾ ???੬੨