ਪੰਨਾ:ਏਸ਼ੀਆ ਦਾ ਚਾਨਣ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੁਚੜਦੀਆਂ, ਪੀਲੀਆਂ, ਗੁਲਾਬੀ, ਸਾਵੀਆਂ;

ਸਿਪਾਹੀ ਢਾਲ ਤਲਵਾਰ ਖੜਕਦੀ ਕੋਲੋਂ ਲੰਘਦੇ, 

ਸਾਂਝਣੀ-ਸਵਾਰ ਕੁਹਾਨਾਂ ਉਤੇ ਹਿਲਦੇ, ਅਣਖੀ ਬਾਹਮਣ, ਜੰਗੀ ਖੇਤੀ, ਆਜਿਜ਼ ਸ਼ੂਦਰ;

ਕਿਤੇ ਪਿਆਧੇ ਦਾ ਪਿੜ ਜੁੜਿਆ,
ਬੀਣੀ ਉਤੇ ਨਾਗ ਵਲੇ, ਤੇ ਫਨੀਅਰ ਮੌਤ 

ਬੀਨ ਅਗੇ ਗੁਸੇ ਦਾ ਨਾਚ ਨਚਦੀ: ਇਕ ਤੂਤੀਆਂ ਢੋਲਾਂ ਦੀ ਕਤਾਰ ਲੰਘੀ;

ਘੋੜਿਆਂ ਉਤੇ ਸਜੀਲੇ ਰੇਸ਼ਮੀ ਛਤ, 

ਦੁਲਹਣ ਪਈ ਘਰ ਆਉਂਦੀ ਸੀ;

ਓਧਰ ਕੋਈ ਪਤਨੀ ਫੁਲ ਤੇ ਰੋਟ ਮੰਦਰ ਲਿਜਾਂਦੀ, 

ਆਪਣੇ ਪਤੀ ਦੇ ਰਾਜ਼ੀ ਮੁੜਨ ਦੀ ਸੁਖਣਾਂ, ਜਾਂ ਅਗੋਂ ਪੂਤੁ ਜੰਮਣ ਦੀ ! ਕਾਲਾ ਘੁਮਿਆਰ ਚਕ ਉਤੇ ਦੀਵੇ ਲੋਟੇ ਡੌਲਦਾ: ਉਹਦੇ ਕੋਲੋਂ ਦੀ, ਮੰਦਰ ਦੀਆਂ ਕੰਧਾਂ ਲਾਗਿਉਂ, ਕੂਚਾ ਬੰਦੀਆਂ ਵਿਚੋਂ; ਨਦੀ ਵਲ, ਪੁਲ ਉਤੋਂ, ' ਜਿਹੜਾ ਸ਼ਹਿਰ ਦੀ ਫ਼ਸੀਲ ਹੇਠਾਂ ਸੀ । ਇਹ ਸਭ ਉਹ ਵੇਖ ਆਏ ' ' ਜਦੋਂ ਸੜਕ ਕੋਲੋਂ ਇਕ ਸੋਗੀ ਆਵਾਜ਼ ਡੁਸਕੀ ਮਦਦ, ਸ਼ਾਮੀਓ, ਮੈਨੂੰ ਉਠਾ ਦੇਣਾ; ਨਹੀਂ ਤੇ ਘਰ ਪੁਜਣੋ ਪਹਿਲਾਂ ਹੀ ਮੌਤ ਆ ਜਾਇਗੀ ।” ਕੋਈ ਚੰਦਰਾ ਰੋਗੀ ਸੀ, ਜਿਹਦੀ ਕੰਬਦੀ ਲੋਥ ਕਿਸੇ ਭਿਆਨਕ ਰੋਗ ਵਿਚ ਸੀ, ਧੂੜ ਵਿਚ ਪਈ ਸੀ ਵਿਲਕਦੀ, ਤੇ ਲਾਲ ਨੀਲੇ ਚਟਾਕਾਂ ਨਾਲ ਪੀੜਤ ਸੀ, ਠੰਢੀ ਤੇਲੀ ਦੇ ਤੁਪਕੇ ਉਹਦੇ੬੦