ਪੰਨਾ:ਏਸ਼ੀਆ ਦਾ ਚਾਨਣ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਮਕਦੀ ਤੇ ਲਾ ਜਵਾਬ ਬਾਣੀ ਨਾਲ ਉਨ੍ਹਾਂ ਦੀ ਮੂਰਖਤਾ ਦਾ ਨਿਸਚਾ ਕਰਾ ਦੇਵੇਗਾ। ਹੇ ਰਾਜਨ, ਪ੍ਰਸੰਨ ਹੋ, ਮੇਰੇ ਸਾਮੀ ਕੰਵਰ ਦੀ ਤਕਦੀਰ ਸਲਤਨਤਾਂ ਨਾਲੋਂ ਉੱਚੀ ਹੈ। ਇਹ ਸਭ ਕੁਝ ਹੋ ਰੁਜ਼ਰੇਗਾ।"ਏਉਂ ਉਸ ਪੂਜਯ ਪੁਰਸ਼ ਨੇ ਆਖਿਆ ਤੇ ਅਠ ਪ੍ਰਣਾਮਾਂ ਕਰ ਕੇ, ਤਿੰਨ ਵਾਰੀ ਧਰਤੀ ਨੂੰ ਹੱਥ ਲਾ ਕੇ, ਮੁੜਿਆ ਤੇ ਤੁਰ ਗਿਆ। | ਪਰ ਜਦੋਂ ਰਾਜੇ ਨੇ ਆਗਿਆ ਕੀਤੀ, ਕਿ ਕੋਈ ਚੰਗੀ ਭੇਟਾ ਉਹਨੂੰ ਦੇ ਆਓ, ਤਾਂ ਕਾਸਦ ਖ਼ਬਰ ਲਿਆਏ: "ਅਸੀ ਉਹਨੂੰ ਦਦਰਾ ਦੇਮੰਦਰ ਵਿਚ ਵੜਦਿਆਂ ਵੇਖਿਆ;ਪਰ ਅੰਦਰ ਕੋਈਨਹੀਂ ਸੀ ਛੁਟ ਇਕ ਖ਼ਾਕੀ ਉੱਲੂ ਦੇ ਜਿਹੜਾ ਉਥੇ ਖੰਭ ਮਾਰਕੇ ਉਡ ਗਿਆ।’’. ਦੇਵਤੇ ਕਦੇ ਏਸ ਤਰ੍ਹਾਂ ਵੀ ਆਉਂਦੇ ਹਨ; ਪਰ ਗਮਗੀਨ ਰਾਜਾ ਨਿਰਾਸ ਸੀ; ਤੇ ਉਸ ਆਗਿਆ ਦਿੱਤੀ ਕਿ ਨਵੀਆਂ ਖ਼ੁਸ਼ੀਆਂ ਨਾਲ ਕੰਵਰ ਦੇ ਹਰਖ-ਮਹਿਲ ਦੀਆਂ ਨਾਚ-ਕੁੜੀਆਂ ਵਿਚਾਲੇ ਉਹਦਾ ਮਨ ਪਰਚਾਇਆ ਜਾਏ, ਨਾਲੇ ਸਾਰੇ ਪਿੱਤਲ ਦੇ ਫਾਟਕਾਂ ਉੱਤੇ ਦੋਹਰਾ ਪਹਿਰਾ ਲਗਾ ਦਿੱਤਾ ਜਾਏ, ਪਰ ਹੋਣੀ ਨੂੰ ਕੌਣ ਰੋਕੇ ਫੇਰ ਇਕ ਵਾਰੀ ਕੰਵਰ ਦਾ ਚਿਤ ਆਪਣੇ ਫਾਟਕਾਂ ਤੋਂ ਪਾਰਲੀ ਦੁਨੀਆ ਵੇਖਣ ਲਈ ਚਾਹਿਆ; ੫੭