ਪੰਨਾ:ਏਸ਼ੀਆ ਦਾ ਚਾਨਣ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਉਹ ਮਧੁਰੀ" ਉਸ ਆਖਿਆ, ' ਅਜਿਹਾ ਸੁਖ ਕਿ ਮੇਰੀ ਆਤਮਾ ਪੀੜਤ ਹੈ, ਇਹ ਸੋਚ ਕੇ ਸੁਖ ਮੁੱਕ ਜਾਇਗਾ ਕਿਉਂਕਿ ਮੁਕਣਾ ਜ਼ਰੂਰ ਹੈ; ਤੇ ਅਸੀਂ ਦੋਵੇਂ, ਯਸ਼ੋਧਰਾਂ, ਬੁੱਢੇ ਹੋ ਜਾਵਾਂਗੇ! ਪ੍ਰੀਤ-ਹੀਨ; ਸੁਹਜ-ਹੀਨ, ਨਿਰਬਲ, ਬ੍ਰਿਧ ਤੇ ਕੁੱਬੇ। ਭਾਵੇਂ ਅਸੀ ਬੁੱਲ੍ਹਾ ਨਾਲ ਪ੍ਰੇਮ ਤੇ ਜ਼ਿੰਦਗੀ ਨੂੰ ਏਸ ਤਰ੍ਹਾਂ ਘੁੱਟ ਰੱਖੀਏ ਕਿ ਦਿਨਸ ਰੈਣ ਸਾਡੇ ਸਵਸ ਇਕ ਚੱਲਣ, ਸਮਾ ਵਿਚ ਆ ਘੁਸੇਗਾ ਤੇ ਖੱਸ ਲਿਜਾਏਗਾ, ਮੇਰੀ ਕਾਮਨਾ ਤੇ ਤੇਰਾ ਹੁਸਨ, ਜਿਵੇਂ ਕਾਲੀ ਰਾਤ ਚੁਰਾ ਖੜਦੀ ਹੈ, ਪਾਰਲੀ ਚੋਟੀ ਉਤੋਂ ਗੁਲਾਬੀ ਕਿਰਨਾਂ, ਜਿਹੜੀਆਂ ਸੁਨਹਿਰੀ ਤੋਂ ਸੁਆਹੀ ਹੋ ਜਾਂਦੀਆਂ ਹਨ, ਪਰ ਸੁਆਹੀ ਹੁੰਦੀਆਂ ਭਾਸਦੀਆਂ ਨਹੀਂ।ਇਹ ਮੈਨੂੰ ਪਤਾ ਲਗਾ ਹੈ ਤੇ ਮੇਰਾ ਸਾਰਾ ਮਨ ਇਸ ਦੇ ਭੈ ਨਾਲ ਹਨੇਰਾ ਹੋ ਗਿਆ ਹੈ ਤੇ ਮੇਰਾ ਸਾਰਾ ਮਨ ਏਸ ਵਿਚਾਰ ਵਿਚ ਲਗਾ ਹੈ: ਕੀਕਰ ਪ੍ਰੇਮ ਆਪਣੀ ਮਧੁਰਤਾ ਸਮੇਂ ਕੋਲੋਂ ਬਚਾ ਸਕਦਾ ਹੈ, ਜਿਹੜਾ ਮਨੁਖਾਂ ਨੂੰ ਬੁਢਾ ਕਰਦਾ ਹੈ।" ਏਸੇ ਤਰ੍ਹਾਂ ਸਾਰੀ ਰਾਤ ਉਹ ਬੇਨੀਂਦ ਤੇ ਬੇਆਰਾਮ ਬੈਠਾ ਰਿਹਾ। ਓਧਰ ਸਾਰੀ ਰਾਤ, ਰਾਜੇ ਸੁਧੋਧਨ ਨੂੰ ਭੈੜੇ ਸੁਪਨੇ ਆਏ! ਪਹਿਲੀ ਡਰੌਣੀ ਝਾਕੀ ਇਕ ਝੰਡਾ ਸੀ, ਚੌੜਾ, ਸ਼ਾਨਦਾਰ, ਤੇ ਸੁਨਹਿਰੀ ਸੂਰਜ ਨਾਲ ਚਮਕਦਾ, ਇੰਦਰ ਦਾ ਚਿੰਨ੍ਹ, ਪਰ ਇਕ ਹਨੇਰੀ ਦਾ ਬੁਲਾ ਆਇਆ, ਪੂਜਯ ਚੀਰ ਨੂੰ ਪਾੜ ਭੁਆ ਖ਼ਾਕ ਤੇ ਵਗਾਹਿਆ, ਮਗਰੋਂ ਓਥੇ ਇਕ ਪਰਛਾਵੇਂ ਵਤ ਆਦਮੀਆਂ ਦਾ ਜਥਾ ਆਇਆਂ;