ਪੰਨਾ:ਏਸ਼ੀਆ ਦਾ ਚਾਨਣ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਣ ਲਈ ਭੜ ਭੜ ਕਰਦੀ ਹੈ: ਉਮਰ ਦਾ ਅੰਤ ਇਹੋ ਹੈ, ਪਰ ਹਜ਼ੂਰ ਕਿਉਂ ਪਰਵਾਹ ਕਰਦੇ ਹਨ? "ਤਦ ਕੰਵਰ ਨੇ ਪੁੱਛਿਆ "ਪਰ ਕੀ ਇਹ ਹੋਰਾਂ ਨਾਲ ਜਾਂ ਸਭ ਨਾਲ ਵਾਪਰੇਗਾ? ਜਾਂ ਕਦੇ ਕਦਾਈਂ ਇਸ ਵਰਗਾ ਜੰਮਦਾ ਹੈ?" "ਸ਼ਾਹਾਂ ਦੇ ਸ਼ਾਹ ਵੀ" ਚੰਨੇ ਆਖਿਆ, "ਏਸੇ ਵਾਂਗ ਹੋ ਜਾਣ ਜੇ ਇਹਦੇ ਜਿੰਨੀ ਉਮਰ ਭੋਗਣ " "ਪਰ’’, ਕੰਵਰ ਨੇ ਪੁੱਛਿਆ, "ਜੇ ਮੈਂ ਏਨੀ ਉਮਰ ਜੀਵਾਂ, ਮੈਂ ਵੀ ਇੰਝ ਹੋਵਾਂਗਾ, ਤੇ ਯਸ਼ੋਧਰਾਂ ਅੱਸੀ ਵਰ੍ਹੇ ਜੀਵੇ, ਉਹਨੂੰ ਵੀ ਬੁਢਾਪਾ ਆਵੇਗਾ? ਜਾਲੀਨੀ, ਨਿੱਕੀ ਹਸਤਾ, ਗੋਤਮੀ ' ਤੇ ਗੰਗਾ?" "ਹਾਂ, ਵੱਡੀ ਸਰਕਾਰ" ਰਥਵਾਨ ਨੇ ਉੱਤਰ ਦਿੱਤਾ | ਤਦ ਕੰਵਰ · ਬੋਲਿਆ: "ਮੁੜ ਚੱਲੋ! ਮੈਨੂੰ ਮੇਰੇ ਘਰ ਲੈ ਚਲੋ! ਮੈਂ ਵੇਖ ਲਿਆ ਹੈ, ਜਿਦ੍ਹੇ ਵੇਖਣ ਦਾ ਮੈਨੂੰ ਖ਼ਿਆਲ ਨਹੀਂ ਸੀ!" ਏਸ ਨੂੰ ਵਿਚਾਰਦਾ, ਆਪਣੇ ਸੁੰਦਰ ਮਹਿਲ ਵਿਚ, ਸਿਧਾਰਥ ਮੁੜਿਆ; ਚਿਹਰਾ ਸ਼ੋਕ ਮਈ ਤੇ ਰੌ ਦੁਖ ਭਰਿਆ | ਨਾ ਚਿੱਟੀਆਂ ਮੱਠੀਆਂ ਨੂੰ ਰਸਨੀ ਲਾਇਆ, ਨਾ ਮੇਵੇ ਚੱਖੇ, ਜਿਹੜੇ ਸੰਝ ਦੇ ਭੋਜਨ ਲਈ ਪਰੋਸੇ ਸਨ, ਨਾ ਅੱਖ ਚੁੱਕ ਕੇ ਤੱਕਿਆ ਜਦੋਂ ਮਹਿਲ ਦੀਆਂ ਗੁਣੀ ਨਾਚ-ਕੁੜੀਆਂ ਉਹਦੇ ਦਿਲ ਭੁਲਾਵੇ ਲਈ ਨੱਚੀਆਂ। ਨਾ ਕੁਝ ਬੋਲਿਆ _ ਛੁੱਟ ਸ਼ੋਕ ਭਰੇ ਉੱਤਰ ਦੇ _ ਜਦੋਂ ਗ਼ਮਗੀਨ | ਯਸ਼ੋਧਰਾਂ ਉਹਦੇ ਪੈਰਾਂ ਤੇ ਡਿੱਗ ਕੇ ਰੋ ਪਈ, ਤੇ ਆਹ ਭਰ ਕੇ ਬੋਲੀ: "ਕੀ ਮੇਰੇ ਭਗਵਾਨ ਨੂੰ ਮੇਰੇ ਵਿਚ ਕੋਈ। ਸੁਖ ਨਹੀਂ?"