ਪੰਨਾ:ਏਸ਼ੀਆ ਦਾ ਚਾਨਣ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕੋਈ ਮੁਰਦਾ ਸਾੜੇ, ਨਾ ਬਾਹਰ ਲਿਆਵੇ, ਸੰਝ ਤੀਕ -ਇਹ ਹੁਕਮ ਸੁਧੋਧਨ ਦਾ ਹੈ!" ਸੱਭੋ ਕੁਝ ਸੁਥਰਾ ਤੇ ਘਰ ਸਾਰੇ ਸਜੇ ਸਨ, ਸਾਰੇ ਕਪਿਲ ਵਸਤ ਵਿਚ, ਜਦੋਂ . ਚਿਤਰੇ ਰਬ ਵਿਚ ਆਇਆ, ਦੋ ਬੈਲ ਜਿਨ੍ਹੂੰ ਖਿੱਚਦੇ ਸਨ, ਦੁਧ-ਚਿੱਟੇ, ਝਾਲਰਾਂ ਪਲਮਦੀਆਂ, ਤੇ ਵੱਡੇ ਬੰਨ੍ਹ ਵਿਚ ਰੰਗੀਲ ਪੰਜਾਲੀਆਂ ਨਾਲ ਵੱਟ ਪੈਂਦੇ ਸਨ।

ਆਪਣੇ ਕੰਵਰ ਦੇ ਸੁਆਗਤ ਵਿਚ | ਪਰਜਾ ਦੀ ਪ੍ਰਸੰਨਤਾ ਸ਼ੋਭਦੀ ਸੀ, ਤੇ ਸਿਧਾਰਥ ਪ੍ਰਸੰਨ ਸੀ | ਰਿਆਇਆ ਤੇ ਸਾਕਾਂ ਨੂੰ ਇੰਝ ਹਸਦੇ ਖੇਡਦੇ ਵੇਖ ਕੇ ' | ਜਿਵੇਂ ਜੀਵਨ ਕੋਈ ਐਸ਼ ਹੁੰਦੀ ਹੈ। "ਦੁਨੀਆ ਚੰਗੀ ਹੈ," ਉਸ ਆਖਿਆ, "ਮੈਨੂੰ ਪਸੰਦ ਹੈ! |ਰਾਜੇ ਹੋਣੋ ਬਿਨਾਂ ਵੀ ਲੋਕ ਪ੍ਰਸੰਨ ਚਿਤ ਤੇ ਦਯਾ ਭਰਪੂਰ ਹਨ, ਮੁਸੱਕਤ ਕਰਦੀਆਂ ਭੈਣਾਂ ਏਥੇ ਮਿੱਠੀਆਂ ਹਨ! ਮੈਂ ਇਨ੍ਹਾਂ ਲਈ ਕੁਝ ਨਹੀਂ ਕੀਤਾ ਤਾਂਵੀ ਇਹ ਇੰਝ ਹਿਮਰਵਾਨਹਨ; ਤੇ ਜੇ ਮੈਂ ਇਨਾਂ ਨੂੰ ਪਿਆਰਦਾ ਹਾਂ ਤਾਂ ਉਹ ਬੱਚੇ ਕਿਵੇਂ ਜਾਣਦੇ ਹਨ? ਮੇਰੀ ਬਿਨੈ ਹੈ ਉਸ ਸੁੰਦਰ ਬੱਚੇ ਨੂੰ ਚੁਕ ਲਿਆਵੋ, ਜਿਸ ਸਿਹਰਾ ਸੁੱਟਿਆ ਸੀ, ਉਹਨੂੰ ਮੇਰੇ ਨਾਲ ਬੈਠਣ ਦਿਓ। ਕਿਹਾ ਚੰਗਾ ਹੈ ਇਨ੍ਹਾਂ ਸਲਤਨਤਾਂ ਉੱਤੇ ਰਾਜ ਕਰਨਾ! ਖ਼ੁਸ਼ ਹੋਣਾ ਕੇਡਾ ਸੁਖਾਲਾ ਹੈ, ਜੇ ਇਹ ਖ਼ੁਸ਼ ਹਨ ਕਿ ਮੈਂ ਬਾਹਰ ਆਇਆ ਹਾਂ! ਕਿੰਨੀਆਂ ਵਸਤਾਂ ਮੇਰੀਆਂ ਬੇਲੋੜੀਆਂ ਹਨ, ਜੇ ਏਡੇ ਛੋਟੇ ਘਰਾਂ ਵਿਚ . ਸਾਡੇ ਸ਼ਹਿਰ ਨੂੰ ਮੁਸਕ੍ਰਾਹਟਾਂ ਨਾਲ ਭਰਨ ਲਈ ਕਾਫ਼ੀ ਸਾਮਾਨ ਹੈ!

੪੯