ਪੰਨਾ:ਏਸ਼ੀਆ ਦਾ ਚਾਨਣ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸਨੂੰ ਸਜਣੀ, ਤੇਰੇ ਕੋਮਲ ਬੁਲ੍ਹ ਵੀ ਚੁੰਮ ਹਟਾ ਨਹੀਂ ਸਕਦੇ। ਓ ਚਿਤ੍ਰਾ! ਤੈਨੂੰ ਪਰੀ-ਦੇਸਾਂ ਦਾ ਗਿਆਨ ਹੈ, ਦਸ ਤੂੰ, ਕਿਥੇ ਉਹ ਤੇਰੀ ਕਹਾਣੀ ਦੇ ਤਿਖੇ ਘੋੜੇ ਨੂੰ ਬੰਨ੍ਹਦੇ ਨੇ? ਇਕ ਦਿਨ ਜੇ ਮੇਰਾ ਮਹਿਲ ਧਰ ਆਪਣੀ ਪਿੱਠ ਉਤੇ, ਭਜਿਆ ਜਾਵੇ, ਨੱਠਿਆ ਜਾਵੇ, ਤੇ ਧਰਤੀ ਦਾ ਪਸਾਰ ਮੈਨੂੰ ਵਿਖਾਵੇ! ਕਦੇ ਔਸ ਨੰਗੀ ਧੌਣ ਵਾਲੀ ਗਿੱਧ ਦੇ ਖੰਭ ਹੀ ਮੇਰੇ ਹੋਣ - ਇਹ ਮੇਰੀ ਦੁਨੀਆ ਨਾਲੋਂ ਚੌਰੇੜੀ ਦੀ ਵਾਰਸ ਏ - ਕੀਕਰ ਮੈਂ ਹਿਮਾਲਿਆ ਦੀਆਂ ਸਿਖਰਾਂ ਵਲ ਧਾਵਾਂ, ਤੇ ਜਿੱਥੇ ਬਿ੍ਛਾ ਤੇ ਗੁਲਾਬੀ ਭਾਹ ਝਿਮ ਝਿਮ ਕਰਦੀ ਏ ਓਥੇ ਉਤਰ ਕੇ ਸਾਰੇ ਦਵਾਲੇ ਨੂੰ ਘੋਖ ਕੇ ਵੇਖਾਂ! ਕਿਉਂ ਮੈਂ ਵੇਖਿਆ ਨਹੀਂ, ਕਿਉਂ ਵੇਖਣ ਦੀ ਇੱਛਾ ਨਹੀਂ ਕੀਤੀ; ਦੱਸ ਓਸ ਪਿੱਤਲ ਦੇ ਫਾਟਕੋਂ ਪਰੇਰੇ ਕੀ ਵੱਸਦਾ ਏ?" ਤਦ ਕਿਸੇ ਉੱਤਰ ਦਿੱਤਾ; "ਪਹਿਲੋਂ ਸ਼ਹਿਰ, ਸੁਹਣੇ ਕੰਵਰ! . ਮੰਦਰ ਤੇ ਬਾਗ਼ ਤੇ ਬਨ, . ਫੇਰ ਖੁਲ੍ਹੇ ਖੇਤ ਦੇ ਅਗੇ ਸਾਵੀਆਂ ਪੈਲੀਆਂ; ਫੇਰ ਕੋਹਾਂ ਦੇ ਕੋਹ ਜੰਗਲ, ਮਦਾਨ ਤੇ ਨਾਲੇ, ਪਰੇ ਬਿੰਬਸਾਰ ਦੀ ਧਰਤੀ, ਤੇ ਪਰੇਰੇ, ਵਿਸ਼ਾਲ ਚੌੜੀ ਦੁਨੀਆਂ ਵਿਚ ਕਰੋੜਾਂ ਬੰਦੇ!" "ਚੰਗਾ", ਸਿਧਾਰਥ ਆਖਿਆ, "ਆਖ ਘਲੋ, ਕਿ ਚੰਨਾ ਮੇਰਾ ਰਥ ਪੀੜੇ ਕਲ੍ਹ ਦੁਪਹਿਰੀ ਮੈਂ ਚੜ੍ਹ ਕੇ ਪਾਰ ਪਾਸ ਵੇਖਾਂਗਾ!" ਰਾਜੇ ਨੂੰ ਦੱਸਿਆ: "ਭਗਵਾਨ, ਤੇਰਾ ਪੁਤ੍ਰ ੍ਚਾਂਹਦਾ ਹੈ ਦੁਪਹਿਰੀਂ ਰਥ ਜੋੜਿਆ ਜਾਏ,

੪2

੪੨