ਪੰਨਾ:ਏਸ਼ੀਆ ਦਾ ਚਾਨਣ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸੰਨਤਾ ਉਤੇ ਪ੍ਰਸੰਨ, ਆਗਿਆ ਪਾਲਨ ਦਾ ਮਾਨ; ਸਦੀਵੀ ਖਿੜੇ ਫੁਲਾਂ ਭਰੇ ਕੰਢਿਆਂ ਵਿਚੋਂ ਸੁਖ-ਵਰਗੀ ਨਦੀ ਦੀ ਤਰ੍ਹਾਂ ਏਸ ਮੋਹਨ-ਮੰਦਿਰ ਦੀ ਰਾਣੀ ਯਸ਼ੋਧਰਾਂ ਦਾ ਜੀਵਨ ਸੁਖ-ਲੀਨ ਤੁਰਿਆ ਚਲਾ ਜਾਂਦਾ ਸੀ। | ਪਰ ਹੋਰ ਅੰਦਰ; ਉਨ੍ਹਾਂ ਸੌ ਡਿਓਢੀਆਂ ਦੀ ਅਮੀਰੀ ਤੋਂ ਪਰੇਰੇ, · ਇਕ ਖ਼ੁਫ਼ੀਆ ਕਮਰਾ ਸੀ, ਜਿਥੇ ਮਨ ਭੁਲਾਣ ਲਈ ਹੁਨਰ ਨੇ ਸਾਰੀਆਂ ਰੀਝਾਂ ਲਾਹ ਦਿਤੀਆਂ ਸਨ ਇਹਦਾ ਬੂਹਾ ਇਕ ਚੌਰਸ ਵਲਗਣ ਵਿਚੋਂ ਸੀ, ਜਿਦ੍ਹੀ ਛਤ ਅਕਾਸ਼, ਤੇ ਜਿਸ ਵਿਚਕਾਰ ਇਕ ਤਲਾ ਸੀ - ਚਿਟੇ ਸੰਗਮਰਮਰ ਦੀਆਂ ਪੌੜੀਆਂ ਤੇ ਦੁਆਲੇ ਨੀਲਮ ਜੁੜੇ। ਹੁਨਾਲੇ ਵਿਚ ਤੁਰਿਆਂ ਵੀ ਬਰਫ਼ ਵਾਂਗ ਠੰਢਾ ਲਗਦਾ ਸੀ ਕਿਰਨਾਂ ਆਪਣਾ ਸੋਨਾ ਸੁਟਦੀਆਂ ਸਨ, ਤੇ ਡਿਓਢੀ ਵਿਚੋਂ ਲੰਘਦੀਆਂ ਚਿਟੇ ਪੀਲੇ ਸੂਖਮ ਪਰਛਾਵੇਂ ਬਣ ਜਾਂਦੀਆਂ ਸਨ, ਮਾਨੋ ਉਸ ਪਿਆਰ-ਬਾਗ ਵਿਚ ਵੜਦਿਆਂ ਦਿਨ ਪਿਆਰ ਦੀ ਖ਼ਾਮੋਸ਼ੀ ਵਿਚ ਰੁਕ ਕੇ ਸ਼ਾਮ ਬਣ ਜਾਂਦਾ ਸੀ;

ਵੇਹੜਾ ਲੰਘ ਕੇ ਉਹ ਅਨੰਦ ਕਮਰਾ ਸੀ, 

ਸੁੰਦਰ, ਮਿਠਾ; ਤੇ ਦੁਨੀਆ ਦਾ ਅਜੂਬਾ! ਸੁਗੰਧਤ ਜੋਤਾਂ ਵਿਚੋਂ ਬਾਰੀਆਂ ਥਾਈਂ ਕੋਮਲ ਕਿ੍ਨਾਂ, ਰੇਸ਼ਮੀ ਸੁਨਹਿਰੀ ਵਿਛੌਣਿਆਂ ਤੇ ਪਰਦੇ ਦੀ

ਭਾਰੀ ਸਿਲਮੀ ਸਿਤਾਰੀ ਝਾਲਰ ਉਤੇ ਪੈਂਦੀਆਂ ਸਨ। ਇਹ ਪਰਦਾ ਸਦਾ ਅਤਿਪ੍ਰਿਯ ਲਈ ਚੁਕਿਆ ਜਾਂਦਾ ਸੀ।

੩੯