ਪੰਨਾ:ਏਸ਼ੀਆ ਦਾ ਚਾਨਣ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਕਮ ਦਿਤਾ ਕਿ ਪ੍ਰੇਮ ਦਾ ਬੰਦੀ ਖਾਨਾ ਸੁਹਣਾ ਤੇ ਸ਼ਾਨਦਾਰ ਬਣੇ, ਸਾਰੀ ਧਰਤੀ ਉਤੇ ਵਿਸ਼ਰਮ ਵਨ ਵਰਗਾ ਕੋਈ ਅਜੂਬਾ ਨਹੀਂ ਸੀ, ਇਹ ਵਿਸ਼ਰਮ ਵਨ ਸ਼ਹਿਜ਼ਾਦੇ ਦਾ ਅਨੰਦ-ਭਵਨ ਸੀ । ਹਟੇਢੀ ਲਿਖਤਿਲਾਂ ਦੀ ਚੌੜੀ ਧਰਤੀ ਦੇ ਵਿਚਕਾਰੋਂ ਇਕ ਹਰੀ ਪਹਾੜੀ ਉਠਦੀ ਸੀ ਜਿਸ ਦਾ ਬੱਲਾ

ਹਿਮਾਲੀਆ ਦੇ ਚੌੜੇ ਪੈਰਾਂ ਚੋਂ ਦੀ ਆਉਂਦੀ

ਹਿਨੀ ਵਗਦੀ ਤੇ ਗੰਗਾ ਦੀਆਂ ਲਹਿਰਾਂ ਵਿਚ ਜਾ ਮਿਲਦਾ ਸੀ । ਦੱਖਨ ਵਲ ਇਮਲੀ ਤੇ ਸਾਲ ਦੇ ਝੰਡ ਖੜੇ ਸਨ, ਪੀਲੀਆਂ ਸ਼ਮਾਨੀ ਵੇਲਾਂ ਨਾਲ ਐਉਂ ਗਾੜੇ ਤਣੇ ਸਨ ਕਿ ਆਨੰਦ-ਭਵਨ ਨੂੰ ਦੁਨੀਆ ਤੋਂ ਵਖਰਾ ਕਰਦੇ ਸਨ । ਸ਼ਹਿਰ ਦਾ ਸ਼ੋਰ ਪੌਣ ਲਿਆਉਂਦੀ ਵੀ . ਤਾਂ ਮਧ-ਮੱਖੀਆਂ ਦੀ ਝਣ ਝਣ ਤੋਂ ਵਧ ਚੁਭਵਾਂ ਨਾ ਹੁੰਦਾ । ਉਤਰ ਵਲ ਹਿਮਾਲੀਆ ਦੀ ਪਵਿੱਤਰ ਸਲਾਮੀ ਸ਼ਮਾਨੀ ਪਿੱਛੇ ਅੱਗੇ ਚਿੱਟੀਆਂ ਪੌੜੀਆਂ ਵਿਚ ਚੜਦੀ ਸੀ: ਅਨ ਚੜੀਆਂ, ਅਣ ਰਿਣੀਆਂ ਤੇ ਅੰਦਭੁਤ ਪੌੜੀਆਂ - ਵਿਸ਼ਾਲ ਚੁੜੱਤਣ, ਚੋਟੀਆਂ ਸਿਖਰਾਂ ਦੀ ਉੱਚੀ ਦੁਨੀਆਂ ਟੋਏ ਟਿੱਬੇ ਤੇ ਪੱਧਰ ਮੈਦਾਨ, ਹਰੀਆਂ ਸਲਾਮੀਆਂ ਤੇ ਬਰਫ਼ਾਨੀ ਨੁੱਕਰਾਂ, ਰੁੜੇ ਗਾਲੇ ਤੇ ਚੀਰੀਆਂ ਚਟਾਨਾਂ, ... ਉਤਾਂਹ ਚੜ੍ਹਦੇ ਖ਼ਿਆਲ ਨੂੰ ਹੋਰ ਉਚੇਰਾ ਚਾੜ੍ਹਦੇ ਸਨ, ਹੱਤਾ ਕਿ ਖ਼ਿਆਲ ਸੂਰਗੀ ਅਪੜਿਆਂ ਦੇਵਾਂ ਨਾਲ ਗਲਾਂ ਕਰਦਾ ਜਾਪਦਾ ਸੀ । ਬਰਫਾਂ ਦੇ ਥੱਲੇ ਕਾਲੇ ਜੰਗਲ ਵਿਛੇ ਸਨ, ਨੱਚਦੀਆਂ ਝਲਾਰਾਂ ਨਾਲ ਲੈਸ ਹੋਏ . ਤੇ ਬਦਲਾਂ ਦੇ ਪੰਡ ਹੇਠਾਂ ਲੁਕੇ ਹੋਏ : ਹੋਰ ਹੇਠਾਂ ਗੁਲਾਬੀ ਹਿਕ ਤੇ ਵਡੇ ਚੀੜ ਦੇ ਝੂਡ ਖਲੋਤੇ ਸਨ Digitized by Panjab Digital Library / www.panjabdigilib.org