ਪੰਨਾ:ਏਸ਼ੀਆ ਦਾ ਚਾਨਣ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਐਉਂ ਨਿਸ਼ਕਾਮ, ਅਡੋਲ ਤੇ ਅਪਹੁੰਚ ਬੈਠਾ ਸੀ। ਹਰੇਕ ਕੁੜੀ ਨੀਵੀਂ ਪਾਈ ਆਪਣੀ ਸੁਗਾਤ ਫੜਦੀ ਜਾਂਦੀ ਸੀ, ਉਤਾਂਹ ਤੱਕਣੋ ਝਕਦੀ ਸੀ; ਤੇ ਜਦੋਂ ਦਰਸ਼ਕ ਕਿਸੇ ਵਧ ਸੁਹਣੀ ਨੂੰ ਸ਼ਾਹੀ ਮੁਸਕਣੀ ਦੇ ਵਧੇਰੇ ਯੋਗ ਜਾਣ ਕੇ ਚੰਗੇਰੀ ਸੁਗਾਤ ਦੇਂਦੇ ਸਨ, ਉਹ ਸਹਿਮੇ ਹੋਏ ਹਿਰਨ ਦੀ ਤਰਾਂ ਖੜੋ ਕੇ ਸ਼ਾਹੀ ਹਸਤ-ਕੰਵਲ ਨੂੰ ਛੁੰਹਦੀ ਤੇ ਸਾਥਣਾਂ ਵਿਚ ਭਜ ਕੇ ਜਾ ਮਿਲਦੀ ਸਵੱਲੀ ਨਜ਼ਰ ਤੋਂ ਕੰਬਦੀ; ਉਹ ਐਡਾ ਦੈਵੀ, ਉੱਚਾ ਤੇ ਰਿਸ਼ੀ ਸਮਾਨ, ਕੁੜੀ ਦੀ ਦੁਨੀਆਂ ਨਾਲੋਂ ਉਚੇਰਾ ਦਿਸਦਾ ਸੀ। ਇਸ ਤਰ੍ਹਾਂ, ਇਕ ਪਿੱਛੇ ਦੂਜੀ, ਕੁੜੀਆਂ ਦੀ ਕਤਾਰ, ਨਗਰੀ ਦੇ ਪੁਸ਼ਪ ਕੰਵਰ ਅਗੋਂ ਮਾਰਚ ਕਰਦੀ ਜਾਂਦੀ ਤੇ ਸੁਗਾਤਾਂ ਮੁਕਦੀਆਂ ਜਾਂਦੀਆਂ ਸਨ, ਜਦੋਂ ਅਖੀਰੀ ਯੁਵਤੀ ਯਸ਼ੋਧਰਾਂ ਆਈ, ਤੇ ਨੇੜੇ ਖੜੋਤਿਆਂ ਨੇ ਸ਼ਾਹੀ ਬੱਚੇ ਨੂੰ ਚੌਂਕਦਿਆਂ ਵੇਖਿਆ ਜਿਸ ਵੇਲੇ ਉਹ ਖੁਸ਼-ਮਸਤਕ ਕੁੜੀ ਨੇੜੇ ਪਹੁੰਚੀ। ਕੋਈ ਅਕਾਸ਼ੀ ਸੱਚੇ ਵਿਚ ਢਲੀ ਸੁਰਤ ਸੀ; ਚਾਲ ਪਾਰਵਤੀ ਦੀ, ਨੈਣ ਪ੍ਰੇਮ-ਵੇਗੇ ਹਿਰਨ ਦੇ ਮੁਖੜਾ ਏਡਾ ਸੁੰਦਰ ਕਿ ਸ਼ਬਦ ਉਹਦਾ ਜਾਦੂ ਕਥਨ ਨਹੀਂ ਕਰ ਸਕਦੇ; ਤੇ ਇਕੋ ਓਸੇ ਨੇ ਅੱਖਾਂ ਭਰ ਕੇ ਤਕਿਆ-ਦੇਵੇਂ ਤਲੀਆਂ ਹਿਕ ਉਤੇ ਜੜੀਆਂ- ਤੇ ਉਸ ਦੀ ਸਡੌਲ ਗਰਦਨ ਸਿੱਧੀ ਖੜੀ ਸੀ।

२४

Digitized by Panjab Digital Library/ www.panjabdigilib.org