ਪੰਨਾ:ਏਸ਼ੀਆ ਦਾ ਚਾਨਣ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜਦੋਂ ਉਹ ਸੁਹਣੀਆਂ ਉਹਦੇ ਸਿੰਘਾਸਨ ਕੋਲੋਂ ਲੰਘਣ, ਗਹੁ ਨਾਲ ਵੇਖਣਾ ਕਿਹੜੀਆਂ ਇਕ ਜਾਂ ਦੋ ਉਹਦੇ ਕੋਮਲ ਰੁਖ਼ਸਾਰ ਦੀ ਡੂੰਘੀ ਉਦਾਸੀ ਨੂੰ ਹਿਲਾਂਦੀਆਂ ਹਨ। ਏਉਂ ਅਸੀ ਪੇਮ ਲਈ ਪ੍ਰੇਮ ਦੀਆਂ ਅੱਖਾਂ ਨਾਲ ਹੀ ਚੋਣ ਕਰ ਸਕਾਂਗੇ, ਤੇ ਕੰਵਰ ਨੂੰ ਖੁਸ਼ੀਆਂ ਦੀ ਝੋਲੀ ਵਿਚ ਝੁਠਿਆਰ ਖੜਾਂਗੇ।" ਇਹ ਗੱਲ ਚੰਗੀ ਲੱਗੀ; ਇਸ ਲਈ ਇਕ ਦਿਨ, ਢੰਡੋਰਚੀ ਜਵਾਨਾਂ ਤੇ ਸੁਹਣੀਆਂ ਨੂੰ ਆਖਦੇ ਫਿਰਦੇ ਸਨ: "ਮਹਿਲਾਂ ਵਿਚ ਆਓ; ਰਾਜੇ ਦਾ ਹੁਕਮ ਹੈ, ਖ਼ੁਸ਼ੀਆਂ ਦਾ ਦਰਬਾਰ ਲੱਗੇਗਾ, ਤੇ ਕੰਵਰ ਇਨਾਮ ਵੰਡੇਗਾ, ਕੋਈ ਨਾ ਕੋਈ ਬਹੁ-ਮੁਲੀ ਸੁਗਾਤ ਸਭ ਨੂੰ, ਪਰ ਸਭ ਤੋਂ ਵਡੀ ਸੁਗਾਤ ਅਤਿ ਸੁੰਦਰ ਨੂੰ।"

ਕਪਲ ਵਸਤ ਦੀਆਂ ਕੁਮਾਰੀਆਂ ਹੁਮ-ਹੁਮਾ ਆਈਆਂ ਹਰੇਕ ਦੇ ਕਾਲੇ ਕੇਸ ਨਵੇਂ ਵਾਹੇ ਤੇ ਗੰਦੇ, ਝਿੰਮਣੀਆਂ ਸੁਰਮੇ ਨਾਲ ਲਿਸ਼ਕਦੀਆਂ ਬਣ-ਫਬੀਆਂ ਤੇ ਸੁਗੰਧੀ ਖਲਾਰਦੀਆਂ, ਵਸਤਰ ਬਾਂਕੇ, ਚੁੰਨੀਆਂ ਰਾਂਗਲੀਆਂ, ਮਹੀਨ ਹਥਾਂ ਪੈਰਾਂ ਉਤੇ ਨਵੀਂ ਲਗੀ ਮਹਿੰਦੀ, ਤੇ ਮਥੇ ਉਤੇ ਤਿਲਕ-ਬੰਦੀ ਤਾਜ਼ੀ ਚਮਕਦੀ ਸੀ। ਭਾਰਤੀ ਯੁਵਤੀਆਂ ਦਾ ਇਹ ਸੁਹਣਾ ਮੌਲਾ ਸੀ; ਚੌੜੇ ਕਾਲੇ ਨੈਣ ਧਰਤੀ ਵਲ ਝੁਕੇ ਉਹ ਤਖ਼ਤ ਕੋਲੋਂ ਦੀ ਲੰਘਦੀਆਂ ਸਨ, ਕਿਉਂਕਿ ਜਦੋਂ ਉਹ ਕੰਵਰ ਨੂੰ ਵੇਖਦੀਆਂ, ਸ਼ਾਹੀ ਜਲਾਲ ਤੇ ਰੁਅਬ ਨਾਲੋਂ ਵੀ ਵਖਰੀ ਕੋਈ ਚੀਜ਼ ਉਨ੍ਹਾਂ ਦੇ ਦਿਲ ਧੜਕਾਂਦੀ ਸੀ;

੨੩

Digitized by Panjab Digital Library / www.panjabdigilib.org