ਪੰਨਾ:ਏਸ਼ੀਆ ਦਾ ਚਾਨਣ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰੀਦਾਰ ਗਲਹਿਰੀਆਂ ਨੱਸ ਰਹੀਆਂ ਸਨ, ਮੈਨਾਂ ਬੋਲ ਰਹੀਆਂ ਸਨ, ਘੁੱਗੀਆਂ ਘੂੰ ਘੂੰ ਕਰਦੀਆਂ, ਤੇ ਸ਼ਰੋਵਰ ਉਤੇ ਬਗਲਾ ਧੌਣ ਚੁੱਕੀ ਖੜਾ ਸੀ, ਇੱਲਾਂ ਸੁਨਹਿਰੀ ਪੌਣ ਵਿਚ ਗੇੜੇ ਕਢ ਰਹੀਆਂ ਸਨ, ਸੰਧੂਰੇ ਮੰਦਰ ਦੁਆਲੇ ਮੋਰ ਉਡ ਰਹੇ ਸਨ, ਹਰੇਕ ਜੂਹ ਵਿਚ ਕਬੁਤਰ "ਗੁਟਰੂੰ ਗੁਟਰੂੰ" ਕਰ ਰਹੇ ਸਨ, ਤੇ ਦੂਰ ਸਾਰੇ ਕਿਸੇ ਵਿਆਹ ਦੇ ਡੱਫੜੇ ਵਜੇ ਰਹੇ ਸਨ, ਇਹ ਸਭ ਕੁਝ ਅਮਨ ਤੇ ਬਹੁਲਤਾ ਦਾ ਸੂਚਕ ਸੀ। ਕੰਵਰ ਨੇ ਸਭ ਕੁਝ ਵੇਖਿਆ ਤੇ ਬੜਾ ਪ੍ਰਸੰਨ ਹੋਇਆ। ਪਰ ਜੀਵਨ ਏਸ ਗੁਲਾਬੀ ਫੁਲ ਉਤੇ ਉਹਦੀ ਡੂੰਘੀ ਨਜ਼ਰ ਕੰਡੇ ਵੀ ਵੇਖਦੀ ਸੀ, ਕੀਕਰ ਧੁਪੇ ਭੁਜਦਾ ਜੱਟ ਰੋਟੀ ਲਈ ਮਸ਼ੱਕਤ ਕਰਦਾ ਸੀ, ਜਿਊਣ ਲਈ ਪਸੀਨਾ ਵਗਾਂਦਾ ਸੀ, ਤੇ ਕੀਕਰ ਉਹ ਮੋਟੀਆਂ ਅੱਖਾਂ ਵਾਲੇ ਬਲਦਾਂ ਨੂੰ ਤਪਦੀਆਂ ਘੜੀਆਂ ਵਿਚੋਂ ਹੱਕ ਰਿਹਾ ਸੀ, ਉਨ੍ਹਾਂ ਦੀਆਂ ਕੂਲੀਆਂ ਵੱਖੀਆਂ ਵਿਚ ਡੰਡਾ ਖੋਭ ਰਿਹਾ ਸੀ, ਫੇਰ ਉਸ ਨੇ ਵੇਖਿਆ ਕਿ ਕਿਰਲੀ ਕੀੜੀ ਨੂੰ, ਸੱਪ ਕਿਰਲੀ ਨੂੰ, ਇੱਲ ਦੋਹਾਂ ਨੂੰ ਆਪਣਾ ਭੋਜਨ ਬਣਾ ਰਹੀ ਸੀ, ਤੇ ਕੀਕਰ ਵੱਡਾ ਬਗਲਾ ਛੋਟੇ ਬਗਲੇ ਦੇ ਮੂੰਹੋਂ ਸ਼ਿਕਾਰ ਖੋਹ ਰਿਹਾ ਸੀ; ਬੁਲਬੁਲ ਤੀਤਰੀਆਂ ਨੂੰ ਖਾਂਦੀ ਤੇ ਕੋਈ ਹੋਰ ਬੁਲਬੁਲ ਦਾ ਸ਼ਿਕਾਰ ਖੇਡਦਾ ਸੀ; ਸਭ ਥਾਂਈਂ ਕਾਤਲ ਨੂੰ ਕੋਈ ਕਤਲ ਕਰਦਾ ਤੇ ਫੇਰ ਆਪ ਕਤਲ ਹੋ ਰਿਹਾ ਸੀ,

੧੬

Digitized by Panjab Digital Library/ www.panjabdigilib.org