ਪੰਨਾ:ਏਸ਼ੀਆ ਦਾ ਚਾਨਣ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਪਣੇ ਮੰਤ੍ਰੀਆਂ ਦੀ ਪੂਰੀ ਇਕੱਤ੍ਰਤਾ ਵਿਚ ਉਸਨੇ ਪੁਛਿਆ :
“ਕੌਣ ਸਭ ਤੋਂ ਸਿਆਣਾ ਹੈ ਜਿਹੜਾ ਮੇਰੇ ਕੰਵਰ ਨੂੰ
ਉਹ ਕੁਝ ਸਿਖਾਏ ਜੋ ਸ਼ਹਿਜ਼ਾਦਿਆਂ ਨੂੰ ਆਉਣਾ ਚਾਹੀਦਾ ਹੈ !"
ਹਰੇਕ ਨੇ ਇਕ-ਬੋਲ ਆਖਿਆ :
“ਰਾਜਨ ! ਵਿਸ਼ਾਮਿੱਤ੍ਰ ਤੋਂ ਸਿਆਣਾ ਹੋਰ ਕੋਈ ਨਹੀਂ,
ਸਭ ਗ੍ਰੰਥਾਂ ਦਾ ਪਾਠੀ, ਸਭ ਇਲਮਾਂ ਦਾ ਜਾਣੂ,
ਤੇ ਸਭ ਹੁਨਰਾਂ ਵਿਚ ਨਿਪੁੰਨ।’’
ਵਿਸ਼ਾਮਿਤ੍ਰ ਆਏ ਤੇ ਉਨ੍ਹਾਂ ਸ਼ਾਹੀ ਆਗਿਆ ਸੁਣੀ;
ਤੇ ਇਕ ਸ਼ੁਭ ਦਿਹਾੜੇ, ਕੰਵਰ ਨੇ ਸੰਦਲ ਪਟੀ ਫੜੀ,
ਜਿਸ ਦੀ ਕੋਰ ਉਤੇ ਮੋਤੀ ਜੜੇ ਸਨ
ਤੇ ਪੰਨਿਆਂ ਦੇ ਧੂੜੇ ਨਾਲ ਕੁਲੀ ਕੀਤੀ ਸੀ।
ਪੱਟੀ ਤੇ ਕਾਨੀ ਫੜੀ, ਅੱਖਾਂ ਨੀਵੀਆਂ ਪਾਈ
ਕੰਵਰ ਸਵਾਮੀ ਦੇ ਕੋਲ ਖੜੋਤਾ ਸੀ, ਤੇ ਸਵਾਮੀ ਨੇ ਆਖਿਆ :
"ਬਾਲਕ ਜੀ, ਇਹ ਮੰਤਰ' ਲਿਖੋ ! ਤੇ ਉਸ ਹੌਲੀ ਹੌਲੀ
ਗਾਇਤ੍ਰੀ ਦੀਆਂ ਤੁਕਾਂ ਪੜ੍ਹੀਆਂ।
“ਅਚਾਰਯ ਜੀ, ਮੈਂ ਲਿਖਦਾ ਹਾਂ।’’ ਕੰਵਰ ਨੇ ਸਨਿਮ੍ਰ ਆਖਿਆ, ਤੇ ਝਟ ਉਤੇ ਲਿਖ ਦਿੱਤਾਂ
ਇਕੋ ਜ਼ਬਾਨ ਵਿਚ ਨਹੀਂ, ਕਈਆਂ ਵਿਚ -
ਨਾਗਰੀ, ਦਖ਼ਸ਼ਿਨ, ਮੰਗਲਾ,
ਪਰੂਸ਼ਾਂ, ਯਵਾ, ਤਿਰਥੀ, ਉਕ
ਦਰਦ, ਸਿਖਯਾਨੀ, ਮਨ, ਮਧਿਆਚਾਰ,
ਮੂਰਤਾਂ ਦੀ ਲਿਖਤ ਤੇ ਸੈਨੀਆਂ ਦੀ ਬੋਲੀ
ਪਹਾੜੀਆਂ ਦੇ ਚਿਤ੍ਰ, ਤੇ ਸਮੁੰਦਰੀ ਲੋਕਾਂ ਦੇ,
ਤੇ ਉਨਾਂ ਦੇ, ਜਿਹੜੇ ਧਰਤੀ ਹੇਠਾਂ ਨਾਗਾਂ ਦੀ ਪੂਜਾ ਕਰਦੇ ਹਨ,
ਤੇ ਉਨਾਂ ਦੇ, ਜਿਹੜੇ ਸੂਰਜ ਤੇ ਅਗਨੀ ਦੇ ਉਪਾਸ਼ਕ ਹਨ,