ਪੰਨਾ:ਏਸ਼ੀਆ ਦਾ ਚਾਨਣ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਪ੍ਰੇਮ ਦੇ ਸ਼ਹਿਤ ਨਾਲ ਭਰ ਦੇਂਦਾ ਹੈ, ਸ਼ਾਹੀ ਜੜਾਂ
ਵਿਚੋਂ ਰੱਬੀ ਕੰਵਲ ਖਿੜਦਾ ਹੈ : ਓ ਸੁਭਾਗ ਘਰਾਣੇ!
ਪਰ ਪੂਰਨ ਪ੍ਰਸੰਨ ਨਹੀਂ, ਕਿਉਂਕਿ ਇਸ ਬਾਲਕ ਲਈ
ਤੇਰੀਆਂ ਆਂਦਰਾਂ ਵਿਚ ਖੰਜਰ ਖੁਭੇਗਾ - ਤੇ ਤੂੰ ਮਿੱਠੀ ਰਾਣੀ!
ਜਿਹੜੀ ਇਸਦੀ ਜਨਮ-ਦਾਤੀ ਹੋਣ ਕਰਕੇ ਮਨੁਖ ਤੇ ਦੇਵਾਂ ਦੋਹਾਂ
ਦੀ ਪ੍ਰਿਯ ਹੈਂ।
ਦੁਨੀਆ ਦੇ ਦੁਖਾਂ ਨਾਲੋਂ ਉਦੇਰੀ ਤੇ ਪੂਜਯ ਹੋ ਗਈ ਹੈ।
ਤੇ ਜੀਵਨ ਇਕ ਦੁਖ ਹੈ, ਏਸ ਲਈ ਸਤਾਂ ਦਿਨਾਂ ਦੇ ਅੰਦਰ
ਬੇ-ਪੀੜ ਤੂੰ ਏਸ ਜੀਵਨ ਦੀ ਪੀੜਾ ਤੋਂ ਮੁਕਤ ਹੋ ਜਾਏਂਗੀ!”
ਏਸੇ ਤਰਾਂ ਹੀ ਹੋਇਆ : ਸਤਵੀਂ ਸੰਝ ਸਮੇਂ
ਰਾਣੀ ਮਾਇਆ ਹਸਦੀ ਸੁਤੀ, ਪਰ ਮੁੜ ਨਾ ਉਠੀ,
ਸੰਤੁਸ਼ਟ ਸੁਰਗ-ਧਾਮ ਨੂੰ ਚਲੀ ਗਈ,
ਜਿੱਥੇ ਅਣਗਿਣਤ ਦੇਵਤੇ ਉਸ ਦੀ ਪੂਜਾ ਕਰਦੇ ਹਨ,
ਤੇ ਉਸ ਚਮਕਦੇ ਮਾਤ-ਮੁਖ ਦਾ ਬੋਲ ਉਡੀਕਦੇ ਹਨ।
ਬਾਲਕ ਲਈ ਉਨ੍ਹਾਂ ਇਕ ਦਾਈ ਲੱਭ ਲਈ,
ਸ਼ਹਿਜ਼ਾਦੀ ਮਹਾ-ਪੂਜਾ-ਪਤੀ - ਜਿਸਦੇ ਥਣਾਂ ਦੇ
ਚੰਗੇ ਦੁਧ ਨੇ ਉਸ ਦੇ ਬੁੱਲ੍ਹ ਪਾਲੇ
ਜਿਸਦੇ ਬੁੱਲ੍ਹਾਂ ਨੇ ਦੁਨੀਆ ਨੂੰ ਠੰਢ ਪਾਈ।
ਜਦੋਂ ਅੱਠ ਵਰੇ ਬੀਤ ਗਏ,
ਸਿਆਣੇ ਰਾਜੇ ਨੇ ਪੁਤ੍ਰ ਨੂੰ ਸਿਖਸ਼ਤ ਕਰਨਾ ਚਾਹਿਆ,
ਉਨਾਂ ਸਭ ਗਲਾਂ ਤੋਂ ਜੋ ਇਕ ਸ਼ਹਿਜ਼ਾਦੇ ਨੂੰ ਸਿਖਣੀਆਂ
ਲੋੜੀਦੀਆਂ ਹਨ,
ਕਿਉਂਕਿ ਉਹ ਬੁਧ ਦੀਂ ਤੇ ਬਰਕਤਾਂ ਭਰੀ ਹੋਣੀ ਤੋਂ

ਘਬਰਾਂਦਾ ਸੀ,