ਪੰਨਾ:ਏਸ਼ੀਆ ਦਾ ਚਾਨਣ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਤੀਆਂ-ਜੜੇ ਕਮਰ-ਬੰਦ, ਤੇ ਸੰਦਲ ਦੀ ਲਕੜੀ।
ਤੇ ਉਨਾਂ ਕੰਵਰ ਨੂੰ ਸਰਵਾਰਥ-ਸਿਧ “All-Prospering”
ਸੰਖਿਪਤ, ਸਿਧਾਰਥ ਦਾ ਲਕਬ ਦਿੱਤਾ।
ਬਾਹਰੋਂ ਆਇਆਂ ਵਿਚੋਂ ਇਕ ਬ੍ਰਿਧ ਸੰਤ ਅਸੀਤਾ ਸੀ,
ਜਿਸਦੇ ਕੰਨ ਚਿਰ ਤੋਂ ਧਰਤੀ ਦੀਆਂ ਆਵਾਜਾਂ ਲਈ ਮੀਟੇ ਗਏ ਸਨ,
ਪਰ ਓਸ ਅਕਾਸ਼ੀ ਸੁਨੇਹਾ ਸੁਣਿਆ, ਤੇ ਆਪਣੇ ਪਿੱਪਲ ਹੇਠਾਂ
ਦੇਵਤਿਆਂ ਦੀ ਬੁਧ ਦੇ ਜਨਮ ਉਤੇ ਪ੍ਰਾਰਥਨਾ ਸੁਣੀ।
ਉਮਰ ਤੇ ਵਰਤਾਂ ਨਾਲ ਉਹ ਬੜਾ ਪੂਜਯ ਜਾਪਦਾ ਸੀ,
ਉਸ ਨੂੰ ਰਾਜੇ ਨੇ ਪ੍ਰਣਾਮ ਕੀਤਾ ਤੇ ਰਾਣੀ ਮਾਇਆ ਨੇ
ਉਸਦੇ ਚਰਨਾਂ ਪੁਰ ਆਪਣਾ ਬਾਲਕ ਰਖਣਾ ਚਾਹਿਆ;
ਪਰ ਕੰਵਰ ਨੂੰ ਵੇਖ ਕੇ ਬ੍ਰਿਧ ਬੋਲ ਉਠਿਆ:
“ਨਾ ਰਾਣੀ,ਇਹ ਨਾ ਕਰਨਾ!” ਤੇ ਉਸਨੇ ਅੱਠ ਵਾਰੀ ਧਰਤੀ ਚੁੰਮੀ,
ਤੇ ਉਸ ਉਪਰ ਆਪਣਾ ਸਿਰ ਧਰਿਆ ਤੇ ਆਖਿਆ, “ਓ ਬਾਲਕ,
ਮੈਂ ਤੇਰੀ ਪੂਜਾ ਕਰਦਾ ਹਾਂ! ਤੂੰ ਭਗਵਾਨ ਹੈਂ। ਮੈਨੂੰ ਗੁਲਾਬੀ
ਚਾਨਣ ਦਿਸ ਰਿਹਾ ਹੈ,
ਤੇ ਵਡੇ ਬੱਤੀ ਨਿਸ਼ਾਨ ਤੇ ਛੋਟੇ ਅੱਸੀ ਚਿੰਨ, ਸਭ ਦਿਸ ਰਹੇ ਹਨ।
ਤੂੰ ਬੁਧ ਹੈਂ, ਤੂੰ ਨੇਮ ਦਾ ਉਪਦੇਸ਼ ਕਰੇਂਗਾ ਤੇ ਲੋਕਾਂ ਨੂੰ ਬਚਾਏਂਗਾ,
ਭਾਵੇਂ ਮੈਂ ਕੁਝ ਨਹੀਂ ਸੁਣ ਸਕਦਾ। ਅਗੇ ਮੌਤ ਮੰਗਦਾ ਸਾਂ, ਹੁਣ
ਜੀਉਣਾ
ਲੋੜਦਾ ਹਾਂ - ਪਰ ਉਹ ਜਾਣੇ, ਮੈਂ ਤੈਨੂੰ ਵੇਖ ਲਿਆ ਹੈ।
ਹੇ ਰਾਜਨ! ਤੂੰ ਜਾਣ ਲੈ ਕਿ ਮਨੁਖ-ਜਾਤੀ ਦੇ ਬ੍ਰਿਛ ਉੱਤੇ
ਇਹ ਉਹ ਗ਼ੁੰਚਾ ਹੈ, ਜਿਹੜਾ ਲੱਖਾਂ ਵਰਿਆਂ ਵਿਚ ਇਕ ਵਾਰੀ
ਖਿੜਦਾ ਹੈ,

ਪਲ ਖਿੜਿਆਂ ਦੁਨੀਆ ਨੂੰ ਬੁਧੀ ਦੀ ਸੁਗੰਧੀ