ਪੰਨਾ:ਏਸ਼ੀਆ ਦਾ ਚਾਨਣ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਵਰਗਾ ਹਜ਼ਾਰਾਂ ਵਰ੍ਹਿਆਂ ਵਿਚ ਇਕਵਾਰੀ ਆਇਆ ਕਰਦਾ ਹੈ,
ਸਭ ਬਰਕਤਾਂ ਉਸ ਕੋਲ ਹੁੰਦੀਆਂ ਹਨ - ਚੱਕਰ-ਰਤਨ; ਉਹ
ਰੱਬੀ ਢਾਲ;
ਹੀਰਾ: ਅਸ੍ਵ-ਰਤਨ;ਉਹ ਅਣਖੀ ਘੋੜਾ ਜਿਹੜਾ ਬੱਦਲਾਂ ਤੇ ਦੌੜਦਾਹੈ;
ਚਿੱਟਾ ਹਾਥੀ, ਹਸਤਨੀ-ਰਤਨ; ਚਤਰ ਮੰਤ੍ਰੀ, ਅਜਿੱਤ ਜਰਨੈਲ,
ਤੇ ਅਦੁਤੀ ਸੁਹਜ ਵਾਲੀ ਪਤਨੀ, ਇਸਤ੍ਰੀ ਰਤਨ,
ਪ੍ਰਭਾਤ ਨਾਲੋਂ ਵੀ ਸੁਹਣੀ।
ਇਹਨਾਂ ਬਰਕਤਾਂ ਵਾਲੇ ਆਪਣੇ ਕੁਮਾਰ ਨੂੰ ਵੇਖ ਕੇ
ਰਾਜੇ ਨੇ ਹੁਕਮ ਦਿਤਾ ਕਿ ਸਾਰੇ ਨਗਰ ਵਿਚ ਜਲਸੇ ਹੋਣ।
ਏਸ ਲਈ ਸਭ ਰਾਹ ਰਸਤੇ ਹੂੰਝੇ ਗਏ,
ਗੁਲਾਬ ਗਲੀਆਂ ਵਿਚ ਛਿੜਕਿਆ ਗਿਆ,
ਬ੍ਰਿਛਾਂ ਉਤੇ ਝੰਡੇ ਤੇ ਲੈਂਪ ਟੰਗੇ ਗਏ,
ਤੇ ਪ੍ਰਸੰਨ ਖ਼ਲਕਤ ਮਦਾਰੀਆਂ, ਤਲਵਾਰ ਖਿਡਾਰੀਆਂ
ਭੰਡਾਂ, ਪਹਿਲਵਾਨਾਂ ਦੇ ਤਮਾਸ਼ੇ ਵੇਖਦੀ ਸੀ।
ਤੇ ਨਾਚ-ਕੁੜੀਆਂ ਚੰਨਾਂ ਵਾਲੀਆਂ ਘਗਰੀਆਂ ਪਾਈ,
ਨਚਦੀਆਂ ਸਨ ਤੇ ਉਨ੍ਹਾਂ ਦੇ ਚੰਚਲ ਪਰਾਂ ਦੁਆਲੇ
ਘੁੰਗਰੁ ਹਾਸਾ ਛਣਕਾ ਰਹੇ ਸਨ।
ਭੰਡ, ਰਿੱਛਾਂ ਹਰਨਾਂ ਦੀਆਂ ਖੱਲਾਂ ਪਾਈ,
ਸ਼ੇਰਾਂ ਦੇ ਸਿਧਾਵੇ, ਮੱਲ ਤੇ ਬਟੇਰੇ ਲੜਾਣ ਵਾਲੇ
ਢੋਲਚੀ, ਰਸਿਆਂ ਤੇ ਚੜ੍ਹਨ ਵਾਲੇ
ਸਭ ਲੋਕਾਂ ਨੂੰ ਖ਼ੁਸ਼ ਕਰ ਰਹੇ ਸਨ।
ਤੇ ਦੂਰ ਦੁਰਾਡਿਓਂ ਸੁਦਾਗਰ ਲੋਕ ਆਏ,
ਜਨਮ ਦੀ ਸੋ ਸੁਣਕੇ ਸੁਨਹਿਰੀ ਤਸ਼ਤਰੀਆਂ ਵਿਚ ਸੁਗਾਤਾਂ
ਲਿਆਏ:

ਪੋਸਤੀਨਾਂ, ਹੀਰੇ, ਪੱਨੇ, ਪੁਖਰਾਜ, ਨੀਲਮ, ਦੁਸ਼ਾਲੇ,