ਪੰਨਾ:ਏਸ਼ੀਆ ਦਾ ਚਾਨਣ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਉਤੇ ਦੈਵੀ ਜਨਮ ਦੇ ਬੱਤੀ ਨਿਸ਼ਾਨ ਸਨ।
ਇਹ ਵਡੀ ਖ਼ਬਰ ਮਹਿਲਾਂ ਵਿਚ ਪਹੁੰਚੀ।
ਪਰ ਜਦੋਂ ਰੰਗੀਨ ਪਾਲਕੀ ਲਿਆਂਦੀ ਗਈ,
ਤਾਂ ਚੁੱਕਣ ਵਾਲੇ ਧਰਤੀ ਦੇ ਚਾਰੇ ਸਰਬਰਾਹ ਸਨ,
ਸੁਮੇਰ ਪਰਬਤ ਤੋਂ ਹੇਠਾਂ ਆਏ ਸਨ - ਉਹ
ਜਿਹੜੇ ਮਨੁੱਖਾਂ ਦੇ ਕਰਮ ਲਿਖਦੇ ਸਨ - ਪੂਰਬ ਦਾ ਦੇਵ
ਜਿਦ੍ਹਾ ਲਸ਼ਕਰ ਚਾਂਦੀ ਦੇ ਚੋਗ਼ੇ ਪਹਿਨਦਾ ਤੇ ਮੋਤੀਆਂ ਦੇ ਨੇਜ਼ੇ ਫੜਦਾ ਹੈ।
ਤੇ ਦਖਣ ਦਾ ਦੇਵ, ਜਿਸਦੇ ਸਵਾਰ ਨੀਲੇ ਘੋੜਿਆਂ ਉਤੇ ਚੜ੍ਹਦੇ
ਤੇ ਨੀਲਮ ਦੀਆਂ ਢਾਲਾਂ ਫੜਦੇ ਹਨ, ਤੇ ਪੱਛਮ ਦਾ ਦੇਵ
ਜਿਦ੍ਹੇ ਪਿਛੇ ਨਾਗ ਤੁਰਦੇ ਹਨ ਤੇ ਲਾਲ ਘੋੜਿਆਂ ਤੇ ਚੜ੍ਹਦੇ ਹਨ;
ਉਤਰ ਦਾ ਦੇਵ ਜਿਸ ਦੇ ਯਕਸ਼ ਪੀਲੇ ਘੋੜਿਆਂ 'ਤੇ ਸੋਨੇ ਦੀਆਂ
ਢਾਲਾਂ ਸਣੇ
ਸਵਾਰੀ ਕਰਦੇ ਹਨ।
ਇਹ ਸਾਰੇ ਗ਼ੈਬੀ ਸ਼ਾਨ ਵਾਲੇ, ਹੇਠਾਂ ਆਏ, ਤੇ ਉਹਨਾਂ, ਕਹਾਰਾਂ ਦੇ
ਪ੍ਰਤੱਖ ਰੂਪ ਵਿਚ ਪਾਲਕੀ ਨੂੰ ਚੁੱਕਿਆ, ਪਰ ਵਿਚੋਂ ਉਹ ਮਹਾਂ
ਦੇਵਤੇ ਸਨ।
ਤੇ ਉਸ ਦਿਨ ਦੇਵਤੇ ਖੁਲ੍ਹੇ ਮਨੁੱਖਾਂ ਦੇ ਨਾਲ ਤੁਰਦੇ ਸਨ
ਭਾਵੇਂ ਮਨੁੱਖਾਂ ਨੂੰ ਇਸ ਗਲ ਦਾ ਗਿਆਨ ਨਹੀਂ ਸੀ।
ਧਰਤੀ ਦੀ ਖ਼ਾਤਰ ਉਸ ਦਿਨ ਆਕਾਸ਼ ਖ਼ੁਸ਼ੀਆਂ ਨਾਲ ਭਰਿਆ ਸੀ,
ਇਹ ਜਾਣ ਕੇ ਕਿ ਭਗਵਾਨ ਬੁਧ ਮੁੜ ਧਰਤੀ ਤੇ ਆਏ ਸਨ।
ਪਰ ਰਾਜੇ ਸੁਧੋਧਨ ਨੂੰ ਇਸ ਦਾ ਕੁਝ ਗਿਆਨ ਨਹੀਂ ਸੀ;
ਉਸ ਨੂੰ ਇਹ ਚਿੰਨ੍ਹ ਚਿੰਤਾਤਰ ਕਰ ਰਹੇ ਸਨ, ਤੇ ਫੇਰ ਜੋਤਸ਼ੀਆਂ
ਨੇ ਆਖਿਆ,

ਕਿ ਧਰਤੀ ਤੇ ਹਕੂਮਤ ਕਰਨ ਵਾਲਾ ਚੱਕ੍ਰਵਰਤੀ ਕੰਵਰ ਆਇਆ ਹੈ,