ਪੰਨਾ:ਏਸ਼ੀਆ ਦਾ ਚਾਨਣ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਦ ਲੋਕ-ਮਾਨਯ ਬੋਲੇ:"ਨਾ ਚੌਲ ਖਲਾਰ,
ਸਗੋਂ ਪਿਆਰੇ ਭਰੇ ਖ਼ਿਆਲ ਤੇ ਅਮਲ ਸਾਰਿਆਂ ਨੂੰ ਭੇਟ ਕਰ:
ਮਾਪਿਆਂ ਨੂੰ ਪੂਰਬ ਸਮਝ ਕੇ,ਜਿਥੋਂ ਚਾਨਣ ਚੜੵਦਾ ਹੈ,
ਅਧਿਆਪਕਾਂ ਨੂੰ ਦਖਣ ਸਮਝ ਕੇ ਜਿੱਥੋਂ ਦਾਤਾਂ ਆਉਂਦੀਆਂ ਹਨ,
ਇਸਤ੍ਰੀ ਬੱਚਿਆਂ ਨੂੰ ਪੱਛਮ ਸਮਝ ਕੇ, ਜਿੱਥੇ
ਪਿਆਰ ਤੇ ਅਮਨ ਦੇ ਰੰਗ ਲਿਸ਼ਕਦੇ ਹਨ;
ਮਿੱਤਰਾਂ ਤੇ ਸਾਕਾਂ ਨੂੰ, ਤੇ ਸਾਰੇ ਮਨੁੱਖਾਂ ਨੂੰ ਉੱਤਰ ਸਮਝ ਕੇ,
ਛੋਟੀ ਤੋਂ ਛੋਟੀ ਜਿਊਂਦੀ ਨੀਵੀਂ ਚੀਜ਼ ਨੂੰ,
ਸੰਤਾਂ, ਦੇਵਤਿਆਂ ਤੇ ਉਪਰਲੇ ਮੁਖੀਆਂ ਨੂੰ:
ਏਸ ਤਰ੍ਹਾਂ ਸਾਰੀ ਬੁਰਾਈ ਰੁਕ ਜਾਇਗੀ,
ਏਸ ਤਰ੍ਹਾਂ ਛੇਵੇਂ ਦਿਸ਼ਾਆਂ ਬਧੀਆਂ ਜਾਣਗੀਆਂ।"

ਪਰ ਆਪਣੀ ਸ਼ੇ੍ਣੀ ਦੇ ਭਗਵੇ ਵਾਲਿਆਂ ਨੂੰ—
ਉਹਨਾਂ ਨੂੰ ਜਿਹੜੇ ਜਾਗ ਪਏ ਉਕਾਬਾਂ ਵਾਂਗ,
ਜ਼ਿੰਦਗੀ ਦੀਆਂ ਨੀਵੀਆਂ ਵਾਦੀਆਂ ਤੋਂ ਮੂੰਹ ਮੋੜ ਕੇ,
ਸੂਰਜ ਵਲ ਉਡ ਜਾਂਦੇ ਹਨ —
ਉਹਨਾਂ ਦਸ ਹੋਰ ਉਪਦੇਸ਼ ਦਿਤੇ,
ਦਸਾ-ਸੀਲ, ਤੇ ਕੀਕਰ ਇਕ ਵਿਰੱਕਤ
ਤਿੰਨ ਦਰਾਂ ਤੇ ਤਿਹਰੇ ਸੰਸਕਾਰਾਂ ਤੋਂ ਜਾਣੂ ਹੋਵੇ,
ਮਨ ਦੀਆਂ ਛੇ ਅਵਸਥਾਆਂ,ਪੰਜ ਤਾਕਤਾਂ,
ਪਵਿੱਤਰਤਾ ਤੇ ਅੱਠ ਉਚੇ ਦਰਵਾਜ਼ੇ;ਬੁਧੀ ਦੇ ਸਾਧਨ;
ਇੱਧੀ ਉਪੇਕਸ਼ਾ,ਤੇ ਪੰਜ ਵੱਡੇ ਧਿਆਨ,
ਜਿਹੜੇ ਆਤਮਾ ਲਈ ਅੰਮ੍ਰਿਤ ਨਾਲੋਂ ਵੀ ਮਿੱਠੇ ਹੁੰਦੇ ਹਨ;
ਤੇ ਤਿੰਨ ਵੱਡੀਆਂ ਪਨਾਹਾਂ।
ਇਹਨਾਂ ਨੂੰ ਉਹਨਾਂ ਜੀਵਨ-ਜਾਚ ਦੱਸੀ;

੧੯੮