ਪੰਨਾ:ਏਸ਼ੀਆ ਦਾ ਚਾਨਣ.pdf/223

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਧਰਮ ਸਿਖਿਆ ਦੇ ਸ਼ਬਦ ਭਗਵਾਨ ਨੇ ਬੋਲੇ
ਪਿਤਾ ਨੂੰ,ਮਾਤਾ,ਬੱਚੇ,ਭਰਾਵਾਂ ਤੇ ਮਿਤਰਾਂ ਨੂੰ;
ਉਹਨਾਂ ਦਸਿਆ ਕੀਕਰ ਉਹ,ਜਿਹੜੇ ਸੁਰਤੀਆਂ ਦੀਆਂ ਸੰਗਲੀਆਂ
ਛੇਤੀ ਨਹੀਂ ਤੋੜ ਸਕਦੇ — ਜਿਨ੍ਹਾਂ ਦੇ ਪੈਰ ਕਮਜ਼ੋਰ ਹਨ
ਉੱਚੀ ਰਾਹ ਤੇ ਨਹੀਂ ਤੁਰ ਸਕਦੇ — ਐਸਾ ਜੀਵਨ ਬਤੀਤ ਕਰਨ
ਕਿ ਉਹਨਾਂ ਦਾ ਸਮਾ ਅਠ-ਰਾਹੇ ਮਾਰਗ ਤੇ ਤੁਰਦਿਆਂ
ਚੰਗਾ ਲੰਘ ਜਾਏ।
ਪਵਿੱਤਰ,ਸਨਮਾਨ,ਤਰਸ ਤੇ ਸਬਰ ਭਰੇ ਰਹਿਣ,
ਹਰੇਕ ਪ੍ਰਾਣੀ ਨੂੰ ਆਪਣੇ ਵਾਂਗ ਪਿਆਰ ਕਰਨ,
ਕਿਉਂਕਿ ਜੋ ਬੁਰਾ ਉਪਜਦਾ ਹੈ ਉਹ ਸਭ ਭੈੜ ਦਾ ਫਲ ਹੈ,
ਤੇ ਚੰਗਾ ਚੰਗਿਆਈ ਦਾ ਫਲ ਹੈ;
ਤੇ ਜਿੰਨੇ ਜਤਨ ਨਾਲ ਇਕ ਗ੍ਰਹਿਸਤੀ,
ਆਪਾ ਭੁਲਾਂਦਾ ਤੇ ਦੁਨੀਆਂ ਦੀ ਸਹਾਇਤਾ ਕਰਦਾ ਹੈ,
ਓਨਾ ਵਧੇਰੇ ਪ੍ਰਸੰਨ ਤੇ ਚੰਗਾ ਉਹ ਦੂਜੀ ਮੰਜ਼ਲ ਤੇ ਪੁਜਦਾ ਹੈ।
ਇਹੀ ਭਗਵਾਨ ਨੇ ਇਕ ਵਾਰੀ ਪਹਿਲੋਂ ਆਖਿਆ ਸੀ
ਜਦੋਂ ਰਾਜ-ਗ੍ਰਹਿ ਦੇ ਕੋਲ ਬਾਂਸ-ਬਨ ਵਿਚ ਭਗਵਾਨ ਵਿਚਰ ਰਹੇ ਸਨ:
ਇਕ ਪ੍ਰਭਾਤ ਉਹ ਵਿਚਰ ਰਹੇ ਸਨ ਤੇ ਉਹਨਾਂ ਵੇਖਿਆ,
ਗ੍ਰਹਿਸਤੀ ਸਿੰਗਲਾ,ਨਹਾ ਕੇ,ਨੰਗੇ ਸਿਰ
ਧਰਤੀ ਨੂੰ ਮਥਾ ਟੇਕ ਰਿਹਾ ਸੀ,
ਫੇਰ ਆਕਾਸ਼ ਦੀਆਂ ਚੌਹਾਂ ਦਿਸ਼ਾਂ ਨੂੰ,
ਨਾਲੇ ਦੁਹਾਂ ਹੱਥਾਂ ਨਾਲ ਲਾਲ ਤੇ ਚਿਟੇ ਚੌਲ ਖਲਾਰਦਾ ਸੀ।
"ਕਾਹਦੇ ਲਈ,ਵੀਰਾ,ਤੂੰ ਮਥਾ ਟੇਕ ਰਿਹਾ ਹੈਂ?"ਉਹਨਾਂ ਪੁਛਿਆ,
ਉਸ ਉੱਤਰ ਦਿੱਤਾ,"ਇਹ ਰੀਤ ਚਲੀ ਆਈ ਹੈ,ਮਹਾਰਾਜ!ਸਾਡੇ
ਵੱਡੇ ਸਿਖਾਂਦੇ ਸਨ,ਪਰਭਾਤੇ ਦਿਨ-ਆਰੰਭ ਤੋਂ ਪਹਿਲਾਂ,
ਆਕਾਸ਼ ਉਤਲੀ ਤੇ ਧਰਤੀ ਵਿਚਲੀ ਬੁਰਾਈ ਨੂੰ ਰੋਕਣ ਲਈ,
ਤੇ ਹਨੇਰੀਆਂ ਥੰਮ੍ਹਨ ਲਈ ਏਉਂ ਕਰਨਾ ਲੋੜੀਦਾ ਹੈ।"

੧੯੭