ਪੰਨਾ:ਏਸ਼ੀਆ ਦਾ ਚਾਨਣ.pdf/220

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਖ਼ਾਹਿਸ਼ਾਂ ਦੇ ਬੰਧਨ ਤੋੜਨ ਲਈ
ਇੱਛਾ ਵਧਦੀ ਜਾਇਗੀ।

ਜਿਹੜਾ ਏਥੇ ਪਹੁੰਚਦਾ ਹੈ, ਉਹ, ਪਹਿਲੀ ਮੰਜ਼ਲ ਤੈ ਕਰਦਾ ਹੈ।
ਉਹ ਚੰਗੀਆਂ ਸਚਿਆਈਆਂ ਤੇ ਅਠ-ਰਾਹੇ ਮਾਰਗ ਦਾ ਜਾਣੂ ਹੁੰਦਾਹੈ;
ਬੋਹੜੇ ਜਾਂ ਬਹੁਤੇ ਕਦਮ ਤੁਰ ਕੇ
ਉਹ ਨਿਰਵਾਨ ਦਾ ਆਨੰਦ-ਧਾਮ ਪ੍ਰਾਪਤ ਕਰਦਾ ਹੈ।

ਦਜੀ ਮੰਜ਼ਲ ਤੇ ਪੂਜਣ ਵਾਲਾ ਸੁਤੰਤਰ ਹੋ ਜਾਂਦਾ ਹੈ,
ਸ਼ੰਕਿਆਂ, ਭੁਲੇਖਿਆਂ ਤੇ ਅੰਦਰਲੀ ਖਿੱਚੋਤਾਣ ਤੋਂ,
ਸਭ ਲਾਲਸਾਆਂ ਦਾ ਸ੍ਵਾਮੀ, ਗ੍ਰੰਥਾਂ ਤੇ ਗਿਆਨੀਆਂ ਤੋਂ ਆਜ਼ਾਦ,
ਉਹ ਇਕੋ ਜੀਵਨ ਹੋਰ ਜਿਊਂਦਾ ਹੈ।

ਅਗੇਰੇ ਤੀਜੀ ਮੰਜ਼ਲ ਹੈ: ਏਥੋਂ ਆਤਮਾ
ਪਵਿੱਤਰ ਤੇ ਪਾਵਨ, ਗੌਰਵਤਾ ਨਾਲ ਭਰ ਜਾਂਦੀ ਹੈ,ਤੇ
ਸਭ ਪ੍ਰਾਣੀਆਂ ਨੂੰ ਪੂਰਨ ਸ਼ਾਂਤੀ ਨਾਲ ਪਿਆਰ ਕਰਦੀ ਹੈ।
ਜੀਵਨ ਦਾ ਬੰਦੀ ਖਾਨਾ ਟੁੱਟ ਜਾਂਦਾ ਹੈ।

ਪਰ ਅਜਿਹੇ ਵੀ ਹਨ, ਜਿਹੜੇ ਦਿਸਦੇ ਤੇ ਜਿਊਂਦੇ
ਪਰਮ ਧਾਮ ਤੇ ਪਹੁੰਚਦੇ ਹਨ
ਇਹ ਚੌਥੀ ਮੰਜ਼ਲ ਪੂਜਯ ਬੁੱਧਾਂ ਦੀ ਹੈ,
ਤੇ ਬੇਦਾਗ਼ ਆਤਮਾਆਂ ਦੀ।

ਜੀਕਰ ਕਿਸੇ ਜੋਧੇ ਦੇ ਹਥੋਂ ਖ਼ੂਨੀ ਵੈਰੀ ਕਤਲ ਹੋਏ,
ਓਕਰ ਦੱਸੇ ਪਾਪ ਇਹਨਾਂ ਮੰਜ਼ਲਾਂ ਦੇ ਰਾਹਾਂ ਵਿਚ ਮੋਏ ਪਏ ਹੁੰਦੇ ਹਨ
ਖ਼ੁਦ ਪਸੰਦੀ, ਕੂੜਾ ਵਿਸ਼ਵਾਸ, ਤੇ ਸ਼ੰਕਾ ਤਿੰਨੇ,
ਘ੍ਰਿਣਾ ਤੇ ਕਾਮਨਾ ਦੋਵੇਂ ਹੋਰ।

ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਜਿੱਤ ਲਿਆ ਹੈ,

੧੯੪