ਪੰਨਾ:ਏਸ਼ੀਆ ਦਾ ਚਾਨਣ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਨ ਸੇਵਾ ਦੇ, ਤਰਸ ਕੋਮਲ ਬਚਨ
ਤੇ ਬੇਦਾਗ਼ ਜੀਵਨ ਵਿਚ ਨਿਭਾਏ ਫ਼ਰਜ਼ਾਂ ਦੇ।
ਇਹ ਦੌਲਤ ਜ਼ਿੰਦਗੀ ਵਿਚ ਫਿਕੀ ਨਹੀਂ ਪੈ ਸਕਦੀ,
ਨਾ ਮੌਤ ਇਹਦਾ ਮੁਲ ਘਟਾ ਸਕਦੀ ਹੈ।

ਫੇਰ ਸ਼ੋਕ ਅੰਤ ਹੋ ਜਾਂਦਾ ਹੈ, ਕਿਉਂਕਿ ਜ਼ਿੰਦਗੀ ਤੇ ਮੌਤ ਦੋਵੇਂ ਮੁਕ
ਜਾਂਦੇ ਹਨ;
ਕੀਕਰ ਦੀਵਾ ਟਿਮਟਿਮਾਇਗਾ ਜਦੋਂ ਤੇਲ ਹੀ ਬਲ ਮੁੱਕਿਆ ਹੈ?
ਪੁਰਾਣਾ ਸੋਗੀ ਖਾਤਾ ਸਾਫ਼ ਹੈ, ਨਵਾਂ ਕੋਰਾ ਹੈ;
ਏਉਂ ਮਨੁੱਖ ਨੂੰ ਸੰਤੁਸ਼ਟਤਾ ਮਿਲਦੀ ਹੈ।

ਚੌਥੀ ਸਚਿਆਈ ਮਾਰਗ ਹੈ। ਇਹ ਸਾਰੇ ਪੈਰਾਂ ਲਈ
ਇਕ ਚੌੜਾ, ਸੌਖਾ ਤੇ ਨਿਕਟ ਮੈਦਾਨ ਖੋਲ੍ਹਦਾ ਹੈ;
ਅੱਠ ਰਸਤੇ ਹਨ; ਇਹ ਮਾਰਗ
ਸਿੱਧਾ ਅਮਨ ਤੇ ਪਨਾਹ ਤੀਕ ਪਹੁੰਚਦਾ ਹੈ। ਸੁਣੋ!

ਉਹਨਾਂ ਸਿਖਰਾਂ ਨੂੰ ਕਈ ਰਾਹ ਪਹੁੰਚਦੇ ਹਨ,
ਜਿਸਦੀਆਂ ਬਰਫ਼ਾਂ ਦੁਆਲੇ ਚਮਕਦੇ ਬਦਲਾਂ ਦੇ ਘੁੰਡ ਹਨ,
ਚੜੵਾਈ ਚੜ੍ਹ ਕੇ ਜਾਂ ਸੌਖੀ ਸਲਾਮੀ ਰਾਹੀਂ ਜਾਚਕ
ਪੂਜਦਾ ਹੈ ਜਿਥੇ ਦੂਜੀ ਦੁਨੀਆ ਸ਼ੁਰੂ ਹੁੰਦੀ ਹੈ।

ਤਕੜੇ ਅੰਗ ਖਰਵੀ ਸੜਕ ਦਾ ਹੀਆ ਕਰ ਸਕਦੇ ਹਨ,
ਜਿਹੜੀ ਉਚੀ ਤੇ ਔਖੀ, ਪਰਬਤ ਦੀ ਛਾਤੀ ਉਤੇ ਚੜ੍ਹਦੀ ਹੈ;
ਮਾੜਿਆਂ ਨੂੰ ਹੌਲੀ ਹੌਲੀ ਘਾਟੀਓਂ ਘਾਟੀ ਭੌਂ ਕੇ ਜਾਣਾ ਲੋੜੀਦਾ ਹੈ,
ਰਾਹ ਵਿਚ ਕਈ ਥਾਈਂ ਸਾਹ ਲੈ ਕੇ।

੧੯੧