ਪੰਨਾ:ਏਸ਼ੀਆ ਦਾ ਚਾਨਣ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਨਿਰਵਾਨ ਪ੍ਰਾਪਤ ਕਰ ਸਕਦਾ ਹੈ।
ਉਹ ਜੀਵਨ ਨਾਲ ਇਕ ਹੋ ਜਾਂਦਾ ਹੈ, ਪਰ ਜਿਊਂਦਾ ਨਹੀਂ।
ਉਹ ਸਚਿਦਾ-ਨੰਦ ਹੁੰਦਾ ਹੈ, ਪਰ ਵਖਰੀ ਹੋਂਦ ਨਹੀਂ ਰਖਦਾ।
ਓਮ, ਮਨੀ ਪਦਮੇ, ਓਮ! ਤੇ੍ਲ-ਕਤਰਾ ਲਿਸ਼ਕਦੇ ਸਾਗਰ ਵਿਚ ਜਾ
ਡਿਗਦਾ ਹੈ।

ਇਹ ਕਰਮਾ ਦਾ ਸਿਧਾਂਤ ਹੈ! ਸਿਖ ਲਵੋ!
ਕੇਵਲ ਉਦੋਂ ਜਦੋਂ ਪਾਪ ਦੀ ਮੈਲ ਲਹਿ ਜਾਂਦੀ ਹੈ,
ਕੇਵਲ ਉਦੋਂ ਜਦੋਂ ਜੀਵਨ-ਜੋਤ ਚਿੱਟੀ ਲਾਟ ਵਾਂਗ ਬਲ ਮੁਕਦੀ ਹੈ,
ਤਦੋਂ ਮੌਤੇ ਵੀ ਉਹਦੇ ਨਾਲ ਮਰ ਜਾਂਦੀ ਹੈ।

ਨਾ ਕਹੁ "ਮੈਂ ਹਾਂ" "ਮੈਂ ਸਾਂ" ਜਾਂ "ਮੈਂ ਹੋਵਾਂਗਾ",
ਨਾ ਜਾਣ ਕਿ ਤੁਸੀਂ ਮਾਸ ਦੇ ਇਕ ਘਰੋਂ ਦੂਜੇ ’ਚ ਜਾਂਦੇ ਹੋ
ਜੀਕਰ ਯਾਤਰੂ, ਜਿਹੜੇ ਆਪਣੀ ਮਾੜੀ ਜਾਂ ਚੰਗੀ ਰਿਹਾਇਸ਼
ਯਾਦ ਰਖਦੇ ਤੇ ਭੁੱਲ ਜਾਂਦੇ ਹਨ।

ਦੁਨੀਆ ਵਿਚ ਪਿਛਲੇ ਜੀਵਨ ਦਾ ਆਤਮ-ਖਾਤਾ
ਨਵਾਂ ਨਕੋਰ ਜਨਮ ਧਾਰਦਾ ਹੈ।
ਰੇਸ਼ਮ ਦੇ ਕੀੜੇ ਵਾਂਗ ਧਾਗੇ ਕਤਦਾ
ਤੇ ਉਹਨਾਂ ਵਿਚ ਰਹਿੰਦਾ ਹੈ।

ਆਪਣੇ ਤੱਤ ਤੇ ਪਕ੍ਰਿਤੀ ਉਸੇ ਤਰਾਂ ਲਭ ਲੈਂਦਾ ਹੈ,
ਜੀਕਰ ਸੱਪ ਦੇ ਆਂਡੇ ਤਿੜਕ ਕੇ ਕੁੰਜ ਤੇ ਵਿਸ ਬਣਾ ਲੈਂਦੇ ਹਨ,
ਜੀਕਰ ਕਾਹੀ ਦਾ ਫੰਬਾ ਚਟਾਨਾਂ, ਮੈਰਿਆਂ, ਤੇ ਰੇਤਾਂ ਤੇ ਉਡਦਾ

੧੮੬