ਪੰਨਾ:ਏਸ਼ੀਆ ਦਾ ਚਾਨਣ.pdf/203

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਕਾਰਨ ਤੇ ਕਰਮ, ਤੇ ਸਮੇਂ ਦਾ ਪਰਵਾਹ
ਤੇ ਜੀਵ ਦੀ ਅਨੰਤ ਜੀਵਨ-ਨਦੀ
ਜਿਹੜੀ, ਸਦਾ ਵਟਦੀ, ਦੌੜੀ ਜਾਂਦੀ ਹੈ,
ਦਰਿਆ ਦੀ ਨਿਆਈਂ; ਛਲ੍ਹ ਪਿਛੇ ਛਲ੍ਹ,
ਸਦਾ ਉਹੋ, ਪਰ ਸਦਾ ਹੋਰ ਹੀ;
ਦੁਰਾਡੇ ਮੰਬੇ ਤੋਂ ਰੁੜ੍ਹ ਕੇ ਸਾਗਰ ਵਿਚ ਪੈਂਦੀ ਹੈ।

ਸਾਗਰ ਫੇਰ ਸੂਰਜ ਨਾਲ ਚੁੱਕਿਆ ਜਾਂਦਾ ਹੈ;
ਤੇ ਗੁਆਚੀਆਂ ਛੱਲਾਂ ਹਨ ਬੱਦਲਾਂ ਵਿਚ ਮੰੜਦਾ ਹੈ,
ਇਹ ਪਰਬਤਾਂ ਉਤੇ ਢੈਂਦੀਆਂ ਤੇ ਫੇਰੇ ਵਹਿੰਦੀਆਂ ਹਨ,
ਨਾ ਕੋਈ ਅਟਕ ਹੈ, ਨਾ ਅਮਨ ਹੈ।
 
ਇਹ ਜਾਣ ਲੈਣਾ ਕਾਫ਼ੀ ਹੈ, ਕਿ ਇਹ ਸ਼ਕਲਾਂ ਹਨ;
ਆਕਾਸ਼, ਧਰਤੀਆਂ ਤੇ ਦੁਨੀਆਂ ਤੇ ਤਬਦੀਲੀ
ਉਹਨਾਂ ਨੂੰ ਵਟਾਂਦੀ ਰਹਿੰਦੀ ਹੈ, ਇਕ ਜਦੋ-ਜਹਿਦ ਦਾ
ਮਹਾਂ ਚੱਕਰ ਭੌਂਦਾ ਹੈ, ਜਿਸ ਨੂੰ ਕੋਈ ਬੰਮ ਨਹੀਂ ਸਕਦਾ।

ਮੰਗੋ ਕੁਝ ਨਾ! ਹਨੇਰਾ ਲਿਸ਼ਕ ਨਹੀਂ ਸਕਦਾ!
ਖ਼ਾਮੋਸ਼ੀ ਅਗੇ ਬੇਨਤੀ ਨਾ ਕਰੋ, ਕਿਉਂਕਿ ਇਹ ਬੋਲ ਨਹੀਂ ਸਕਦੀ!
ਆਪਣੇ ਸੋਗੀ ਮਨਾਂ ਨੂੰ ਧਾਕਮਕ ਕਸ਼ਟਾਂ ਨਾਲ ਦੁਖੀ ਨਾ ਕਰੋ!
ਆਹ! ਭਾਰਾਵੋ ਤੇ ਭੈਣੋ!
 .
ਸਹਾਇਤਾ-ਹੀਨ ਦੇਵਤਿਆਂ ਕੋਲੋਂ ਭਜਨਾਂ ਤੇ ਭੇਟਾਂ ਨਾਲ ਮੰਗੋ ਨਾ!
ਨਾ ਲਹੂ ਨਾਲ ਰਿਸ਼ਵਤ ਦਿਓ,ਨਾ ਫਲਾਂ ਤੇ ਪ੍ਰਸ਼ਾਦ ਨਾਲ ਰਜਾਓ;
ਆਪਣੇ ਅੰਦਰੋਂ ਤੁਹਾਨੂੰ ਮੁਕਤੀ ਲੱਭਣੀ ਹੋਵੇਗੀ,

੧੭੭