ਪੰਨਾ:ਏਸ਼ੀਆ ਦਾ ਚਾਨਣ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਡੱਡੂ, ਸੱਪ, ਕਿਰਲਾ, ਚਮਗਾਦੜ:—
ਸਭ ਮਨੁਖ ਦੇ ਨਾਲ ਇਕ ਸਾਂਝੇ ਭਾਈਚਾਰੇ
ਦੀਆਂ ਹੱਦਾਂ ਨੂੰ ਛੁੰਹਦੇ ਸਨ,
ਮਨੁੱਖ ਦੀ ਮਾਸੂਮੀਅਤ ਇਹਨਾਂ ਨਾਲੋਂ ਘੱਟ ਹੈ,
ਤੇ ਇਹ ਇਕ ਗੁੰਗੀ ਖ਼ੁਸ਼ੀ ਅਨੁਭਵ ਕਰ ਰਹੇ ਸਨ
ਜਦੋਂ ਬੁਧ ਰਾਜੇ ਦੇ ਸਨਮੁਖ ਏਸ ਤਰ੍ਹਾਂ ਵਖਿਆਨ ਕਰ ਕਹੇ ਸਨ:

"ਓਹ ਅਮਿਤਯ ਸ਼ਬਦਾਂ ਨਾਲ ਅਣਮਿਣਵੇਂ ਨੂੰ ਨਾ ਮਿਣ;
ਨਾ ਵਿਚਾਰ ਦੀ ਡੋਰੀ ਨੂੰ ਅਥਾਹ ਵਿਚ ਸੁਟ।
ਜੋ ਪੁਛਦਾ ਹੈ, ਭੁਲਦਾ ਹੈ, ਜੋ ਦਸਦਾ ਹੈ, ਭੁਲਦਾ ਹੈ।
ਕੁਝ ਕਹੁ ਨਾ!
ਗ੍ਰੰਥ ਦਸਦੇ ਹਨ ਪ੍ਰਿਥਮੇ ਹਨੇਰਾ ਸੀ।
ਤੇ ਬ੍ਰਹਮ, ਉਸ ਰਾਤ ਵਿਚ ਇਕੱਲਾ ਧਿਆਨ ਧਾਰਦਾ ਸੀ;
ਬ੍ਰਹਮ ਨੂੰ ਤੇ ਆਰੰਭ ਨੂੰ ਏਥੇ ਨਾ ਢੂੰਡ!
ਨਾ ਉਹਨੂੰ ਤੇ ਨਾ ਕਿਸੇ ਚਾਨਣ ਨੂੰ
ਕੋਈ ਦਰਸ਼ਕ ਇਹਨਾਂ ਨਾਸ਼ਵਾਨ ਅੱਖਾਂ ਨਾਲ ਨਾ ਵੇਖ ਸਕੇਗਾ,
ਨਾ ਕੋਈ ਜਾਚਕ ਨਾਸ਼ਵਾਨ ਮਨ ਨਾਲ ਜਾਚ ਸਕੇਗਾ,
ਪਰਦੇ ਉਤੋਂ ਪਰਦਾ ਚੁਕਿਆ ਜਾਇਗਾ,
ਪਰ ਪਰਦੇ ਉਤੇ ਪਰਦਾ ਹੇਠੋਂ ਨਿਕਲਦਾ ਆਇਗਾ।

ਸਿਤਾਰੇ ਤੁਰਦੇ ਹਨ ਤੇ ਪੁਛ ਨਾ! ਇਹ ਕਾਫ਼ੀ ਹੈ
ਕਿ ਜ਼ਿੰਦਗੀ ਤੇ ਮੌਤ ਤੇ ਹਰਖ ਸੋਗ ਸਦੀਵੀ ਹਨ:

੧੭੬