ਪੰਨਾ:ਏਸ਼ੀਆ ਦਾ ਚਾਨਣ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਠਵੀਂ ਪੁਸਤਕ


ਤਿੱਖੀ ਵਗਦੀ ਕੋਹਾਨਾ ਦੇ ਕੰਢੇ ਉਤੇ ਇਕ ਚੌੜੀ
ਚਰਾਗਾਹ ਹੈ,
ਨਾਗਰਾ ਦੇ ਕੋਲ; ਜਿਥੇ ਬਨਾਰਸ ਦੇ ਮੰਦਰਾਂ ਤੋਂ
ਪੰਜੀਂ ਦਿਨੀਂ ਬੈਲ ਗਡੀ ਵਿਚ ਆਦਮੀ ਪੁਜਦਾ ਹੈ।
ਚਿੱਟੇ ਹਿਮਾਲੀਆ ਦੀਆਂ ਸਿਖਰਾਂ ਏਸ ਥਾਂ ਉਤੇ ਝਾਕਦੀਆਂ ਹਨ,
ਜਿਹੜੀ ਸਾਰਾ ਵਰ੍ਹਾ ਖੇੜੇ ਵਿਚ ਵਸਦੀ ਹੈ,
ਕਿਉਂਕਿ ਚਾਂਦੀ-ਨਦੀ ਦੀਆਂ ਛੱਲ੍ਹਾਂ
ਬਾਗ਼ਾਂ ਬ੍ਰਿਛਾਂ ਨੂੰ ਹਰਿਆ ਰਖਦੀਆਂ ਹਨ।
ਇਹਦੀਆਂ ਢਲਵਾਨਾਂ ਕੂਲੀਆਂ ਹਨ, ਇਹਦੀਆਂ ਛਾਵਾਂ ਸੁਗੰਧਤ
ਹਨ,
ਤੇ ਏਸ ਥਾਂ ਦਾ ਪ੍ਰਭਾਵ ਅਜ ਤੀਕ ਵੀ ਪੂਜਯ ਹੈ,
ਸੰਝ ਦਾ ਸਾਹ ਘਣੇ ਜੰਗਲਾਂ ਵਿਚੋਂ ਚੁਪ ਕਰਕੇ ਲੰਘਦਾ ਹੈ,
ਉਖਣੇ ਲਾਲ ਪੱਬਰਾਂ ਦੇ ਉੱਚੇ ਢੇਰ, ਪਿੱਪਲ ਦੀਆਂ ਜੜ੍ਹਾਂ ਨਾਲ ਪੁੱਟੇ,
ਘਾ ਪੱਤਿਆਂ ਨਾਲ ਹਰੇ ਹਨ।
ਢਠੇ ਘਰਾਂ ਦੇ ਢੇਰਾਂ ਚੋਂ ਨਿਕਲ ਕੇ,
ਕਾਲਾ ਨਾਗ ਬੇਲ-ਨਕਸ਼ੀਆਂ ਸਿਲਾਂ ਉਤੇ ਕੰਡਲੀ ਮਾਰਦਾ ਹੈ,

੧੭੨