ਪੰਨਾ:ਏਸ਼ੀਆ ਦਾ ਚਾਨਣ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਲਖਸ਼ਮੀ ਨੂੰ ਰੋਟੀ ਦੇਵੇ, ਉਹ ਚੰਦ ਮੋਤੀ ਲੈ ਲਵੇ!"

ਇਹ ਸੁਣ ਕੇ ਇਕ ਆਪਣਾ ਸਾਰਾ ਬਚਿਆ ਅਨਾਜ -

ਤਿੰਨ ਸੇਰ ਬਾਜਰਾ, ਲੈ ਆਇਆ ਤੇ ਮੋਤੀ ਦਾ ਮਾਲਕ ਬਣ ਗਿਆ।

ਪਰ ਲਖਸ਼ਮੀ ਬਚ ਗਈ, ਤੇ ਪਲਰਦੀ ਜਿੰਦੜੀ ਨੇ ਹਉਕਾ ਲਿਆ,

“ਆਹ ਪੀਆ! ਤੁਸੀ ਸਚ ਮੈਨੂੰ ਪਿਆਰ ਕਰਦੇ ਸਓ!"

ਇਕ ਦਿਲ ਨੂੰ ਸੁਖ ਪੁਚਾਣ ਲਈ ਮੈਂ ਆਪਣੇ ਜੀਵਨ ਦੀ ਜਿੱਤ

ਖਰਚ ਕਰ ਦਿੱਤੀ।

ਪਰ ਇਹ ਸੁੱਚੇ ਮੋਤੀ, - ਮੇਰਾ ਵਡਾ ਆਤਮ ਲਾਭ,

ਡੂੰਘੇਰੀਆਂ ਛੱਲਾਂ ਚੋਂ ਜਿੱਤੇ ਹੋਏ -ਬਾਰਾਂ ਨਿਧਾਨ,

ਤੇ ਚੰਗਿਆਈ ਦਾ ਕਾਨੂੰਨ — ਖ਼ਰਚਿਆਂ ਮੁੱਕ ਨਹੀਂ ਸਕਦੇ,

ਨਾ ਚਮਕ ਵਿਚ ਘਟ ਸਕਦੇ ਹਨ,

ਸਗੋਂ ਉਦਾਰਤਾ ਨਾਲ ਦਿਤੇ,

ਆਪਣੀ ਸੁੰਦਰਤਾ ਨੂੰ ਸੰਪੂਰਨ ਕਰਦੇ ਹਨ।

ਏਸ ਲਈ ਪ੍ਰੇਮ ਨੇ-ਜਿਹੜਾ ਸੁਰਤੀ ਦੀਆਂ ਖਿੱਚਾਂ ਤੋਂ ਸੁਤੰਤਰ

ਹੋਣ ਕਰਕੇ

ਵਿਸ਼ਾਲ ਹੋ ਗਿਆ ਹੈ - ਨਿਰਬਲ ਦਿਲ ਨੂੰ ਉੜ ਕੇ ਚੁੱਕਣ ਵਿਚ

ਬੜੀ ਸਿਆਣਪ ਕੀਤੀ, ਜਿਸ ਦੇ ਨਾਲ ਯਸ਼ੋਧਰਾਂ ਦੇ ਪੈਰ,

ਪ੍ਰੇਮ ਦੀ ਕੋਮਲ ਅਗਵਾਈ ਨਾਲ-ਆਨੰਦ ਮੰਡਲ ਤੇ ਅਮਨ ਮੰਡਲ

ਵਿਚ ਦਾਖ਼ਲ ਹੋ ਗਏ।

ਪਰ ਜਦੋਂ ਰਾਜੇ ਨੇ ਸੁਣਿਆ ਕੀਕਰ ਸਿਧਾਰਥ ਆਇਆ ਹੈ,

ਸਿਰ ਮੰਨਿਆਂ, ਤੇ ਗਲ ਫ਼ਕੀਰਾਂ ਵਾਲਾ ਸੋਗੀ-ਕਪੜਾ,

ਤੇ ਸ਼ੂਦਰ ਘਰਾਂ ਤੋਂ ਭਿਖਸ਼ਾ ਮੰਗਦਾ,

ਕ੍ਰੋਧ ਭਰੇ ਗਮ ਨੇ ਦਿਲੋਂ ਪਿਆਰ ਉਡਾ ਦਿੱਤਾ।

ਤਿੰਨ ਵਾਰੀ ਉਸ ਜਿਮੀਂ ਤੇ ਥੁੱਕਿਆ

੧੬੭