ਪੰਨਾ:ਏਸ਼ੀਆ ਦਾ ਚਾਨਣ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੱਚੇ ਮਾਰਗ ਵਿਚ ਦਾਖ਼ਲ ਹੋ ਗਈ, ਤਾਂ ਕਿਸੇ ਨੇ ਬੁਧ
ਕੋਲੋਂ ਉੱਤਰ ਮੰਗਿਆ ਕਿ ਕਿਉਂ — ਜਦ ਸਰੀਰਕ ਕਾਮਨਾਆਂ
ਤੇ ਇਸਤ੍ਰੀ ਦੇ ਪੁਸ਼ਪ-ਕੂਲੇ, ਮੋਂਹਦੇ ਹੱਥਾਂ ਦੀ ਛੁਹ ਦੇ ਤਿਆਗ
ਦਾ ਬ੍ਰਤ ਧਾਰਨ ਕਰ ਲਿਆ ਸੀ — ਉਹਨਾਂ ਨੇ
ਅਜਿਹੀ ਗਲਵੱਕੜੀ ਦੀ ਆਗਿਆ ਦਿਤੀ? ਸ੍ਵਾਮੀ ਬੋਲੇ:
"ਵੱਡੀ ਪ੍ਰੀਤ ਛੋਟੀ ਪ੍ਰੀਤ ਨੂੰ ਚੁਕ ਲੈਂਦੀ ਹੈ
ਕਿ ਉਹਨੂੰ ਉਚੇਰੇ ਮੰਡਲ ਵਿਚ ਲੈ ਜਾਏ।
ਖ਼ਬਰਦਾਰ ਰਹਿਣਾ ਕਿ ਕੋਈ ਆਦਮੀ,
ਜਿਹੜਾ ਬੰਧਨਾਂ ਤੋਂ ਸੁਤੰਤ੍ਰ ਹੋ ਜਾਏ,
ਬਧੀਆਂ ਆਤਮਾ ਅਗੇ ਆਪਣੀ ਸੁਤੰਤ੍ਰਤਾ ਦਾ ਵਖਾਲਾ ਨਾ ਪਾਏ!
ਤੁਸੀ ਸੁਤੰਤ੍ਰ ਹੋ, ਤਾਂ ਸਬਰ ਨਾਲ ਜਿੱਤ ਕੇ
ਤੇ ਸੁਹਣੀ ਅਕਲ ਦੇ ਹੁਨਰ ਨਾਲ ਆਪਣੀ ਸੁਤੰਤ੍ਰਤਾ ਚੁਤਰਫ਼ੀਂ
ਖਲਾਰੋ।
ਲੰਮੇ ਜਤਨਾ ਦੇ ਤਿੰਨ ਕਾਲ ਬੋਧਿਸਾਤਾਂ ਨੂੰ —
ਜਿਹੜੇ ਇਹ ਹਨੇਰੀ ਦੁਨੀਆਂ ਦੇ ਰਹਿਬਰ ਬਣ ਕੇ ਸਹਾਇਤਾ ਦੇ
ਸਕਦੇ ਹਨ,—
ਮੁਕਤੀ-ਮੰਜ਼ਲ ਉਤੇ ਪੁਚਾਂਦੇ ਹਨ!
ਪਹਿਲਾ ਦ੍ਰਿੜ੍ਹ "ਇਰਾਦਾ" ਦੂਜਾ "ਜਤਨ"
ਤੀਜਾ "ਚੋਣ"। ਸੁਣੋ! 'ਇਰਾਦੇ' ਦੇ ਕਾਲ ਵਿਚ
ਮੈਂ ਭਲਾ ਚਾਹੁੰਦਾ ਸਾਂ, ਅਕਲ ਢੂੰਡਦਾ ਸਾਂ,
ਪਰ ਮੇਰੇ ਨੇਤਰ ਮੀਟੇ ਹੋਏ ਸਨ,
ਕਈ ਉਮਰਾਂ ਹੋਈਆਂ ਮੈਂ ਰਾਮ ਸਾਂ
ਸਮੁੰਦਰੀ ਕੰਢੇ ਉਤੇ ਰਹਿੰਦਾ ਸੁਦਾਗਰ,
ਜਿਥੋਂ ਦੱਖਣ ਵਲ ਮੋਤੀਆਂ ਦੀ ਖਾਣ ਲੰਕਾ ਸੀ।

੧੬੫