ਪੰਨਾ:ਏਸ਼ੀਆ ਦਾ ਚਾਨਣ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>ਜਿੰਨ੍ਹਾਂ ਦੀ ਛੁਹ ਬ੍ਰਹਿਮਣ ਤੇ ਖਤਰੀ ਨੂੰ ਭਿੱਟ ਦੇਂਦੀ ਸੀ।
ਇਹ ਵੀ ਅਜ ਕਿਸੇ ਆਸ ਨਾਲ ਹੁਲਸਾਏ ਸਨ,
ਪ੍ਰਭਾਤ ਤੋਂ ਸੜਕ ਵਿਚ ਤਕਦੇ, ਤੇ ਕਿਸੇ ਮੰਦਰ ਦੇ ਨਗਾਰੇ,
ਜਾਂ ਦੁਰਾਡੇ ਹਾਥੀ ਦੀ ਤੁਤੀ ਸੁਣ ਕੇ ਬਿਛ੍ਰਾਂ ਉਤੇ ਚੜ੍ਹ ਜਾਂਦੇ ਸਨ;
ਤੇ ਜਦੋਂ ਆਉਂਦਾ ਕੋਈ ਨਾ, ਤਾਂ ਕੰਵਰ ਨੂੰ ਖ਼ੁਸ਼ ਕਰਨ ਲਈ
ਆਪਣੇ ਨਿਰਮਾਨ ਉਦਮਾਂ ਵਿਚ ਰੁੱਝ ਜਾਂਦੇ ਸਨ:
ਘਰ ਦੀਆਂ ਬੜ੍ਹੀਆਂ ਹੂੰਝਣੀਆਂ, ਝੰਡੇ ਟੰਗਣੇ,
ਅੰਜੀਰਾਂ-ਪਤਿਆਂ ਦੇ ਹਾਰ ਗੁੰਦਣੇ,
ਸ਼ਿਵ-ਲਿੰਗ ਨੂੰ ਅਸ਼ਨਾਨ ਕਰਾਣਾ, ਕਲ ਦੀਆਂ ਕੁਮਲਾਈਆਂ
ਟਹਿਣੀਆਂ ਦੀ
ਬਣਾਈ ਡਾਟ ਨੂੰ ਫੇਰ ਨਵੀਂ ਸ਼ਿੰਗਾਰਨਾ;
ਤੇ ਹਰ ਲੰਘਦੇ ਰਾਹੀ ਕੋਲੋਂ ਪੁਛਣਾ,
ਕਿ ਵੱਡੇ ਸਿਧਾਰਥ ਦੇ ਆਉਣ ਦਾ ਰਾਹ ’ਚ ਕਿਸੇ ਖੜਾਕ ਸੁਣਿਆ
ਹੋਵੇ।
ਸ਼ਹਿਜ਼ਾਦੀ ਦੀਆਂ ਸੋਹਣੀਆਂ ਪਿਆਰ ਪੰਘਰੀਆਂ ਅੱਖਾਂ
ਇਹਨਾਂ ਲੋਕਾਂ ਨੂੰ ਹਿੱਤ ਨਾਲ ਵੇਖ ਰਹੀਆਂ ਸਨ,
ਉਹਨਾਂ ਵਾਂਗ ਹੀ, ਦੱਖਣੀ ਮੈਦਾਨ ਵਲ, ਉਹ ਨੀਝ ਲਾਂਦੀ,
ਤੇ ਉਹਨਾਂ ਵਾਂਗ ਹੀ ਉਡ ਕੇ ਰਾਹੀਆਂ ਦੇ ਬਚਨਾਂ ਵਲ ਕੰਨ ਲਾਂਦੀ।

ਤਦੇ ਉਸ ਵੇਖਿਆ; ਇਕ ਹੌਲੀ ਹੌਲੀ ਆ ਰਿਹਾ ਸੀ,
ਸਿਰ ਦੇ ਕੇਸ ਕੱਟ ਕੇ ਬਹੁਤ ਨਿੱਕੇ ਕੀਤੇ ਸਨ, ਇਕ ਭਗਵਾ ਪਰਨਾ
ਮੋਢੇ ਉਤੇ ਸੀ, ਲੱਕ ਜੋਗੀਆਂ ਵਾਂਗ ਬੱਧਾ ਸੀ,
ਹਥ ਵਿਚ ਮਿੱਟੀ ਦਾ ਕਰਮੰਡਲ ਸੀ, ਜਿਸਨੂੰ ਉਹ
ਹਰ ਬੂਹੇ ਅਗੇ ਵਧਾਂਦਾ ਤੇ ਝੱਟ ਕੁ ਖਲੋਂਦਾ ਸੀ।
ਸਨਿਮਰ ਸ਼ੁਕਰ ਨਾਲ ਭਿਛਿਆ ਲੈ ਕੇ,

</poem>

੧੬੩