ਪੰਨਾ:ਏਸ਼ੀਆ ਦਾ ਚਾਨਣ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਰਿਸ਼ੀਆਂ ਵਿਚੋਂ ਪਹਿਲਾਂ ਕੌਂਦਿਨਯ ਨੇ
ਚਾਰ ਸਚਿਆਈਆਂ ਸ੍ਵੀਕਾਰ ਕੀਤੀਆਂ ਤੇ ਮਾਰਗ ਪੈਰ ਪਾਇਆ;
ਉਸ ਦੇ ਪਿਛੋਂ ਭਦਰਕਾ,ਅਸ੍ਵਜੀਤ,ਬਸਾਵਾ ਤੇ ਮਹਾਨਾਮ।
ਨਾਲੇ ਓਸੇ ਹਰਨ-ਬੇਲੇ ਵਿਚ,ਬੁਧ ਦੇ ਚਰਨੀ,
ਆਪਣੇ ਚੁਰੰਜਾ ਰਾਣਿਆਂ ਸਮੇਤ ਰਾਜਾ ਯਸਦ ਲਗਾ,
ਜਦੋਂ ਉਸ ਨੇ ਭਗਵਾਨ ਦਾ ਉਪਦੇਸ਼ ਸੁਣਿਆ।
ਕਿਉਂਕਿ ਸਭ ਸੁਣਨ ਵਾਲਿਆਂ ਦੇ ਅੰਦਰ
ਇਕ ਅਨੋਖਾ ਅਮਨ ਉਪਜਦਾ ਸੀ
ਤੇ ਮਨੁੱਖਾਂ ਲਈ ਕਿਸੇ ਨਵੀਂ ਆਸ ਦਾ ਗਿਆਨ ਹੁੰਦਾ ਸੀ
ਜੀਕਰ ਰੇਤਲੇ ਥਲਾਂ ਚੋਂ ਜਲ ਲੰਘਿਆਂ
ਘਾਹ ਤੇ ਫੁੱਲ ਉਗਮ ਖੜੋਂਦੇ ਹਨ।

ਇਹਨਾਂ ਸੱਠਾਂ ਨੂੰ — ਲੋਕ ਦਸਦੇ ਹਨ — ਸਾਡੇ ਭਗਵਾਨ
ਨੇ ਤੋਰਿਆ,
ਨਿਜ-ਕਾਬੂ ਨਾਲ ਪੂਰਨ ਤੇ ਕਾਮਨਾਆਂ ਤੋਂ ਸੁਤੰਤਰ ਕਰਕੇ,
ਮਾਰਗ ਦਰਸਾਨ ਲਈ;ਪਰ ਆਪ ਲੋਕ-ਮਾਨਯ
ਦੱਖਨ ਓਰ ਯਸ਼ਤੀ ਤੇ ਰਾਜੇ ਬਿੰਬਸਾਰ ਦੀ ਨਗਰੀ ਵਲ ਗਏ,
ਜਿਥੇ ਉਹਨਾਂ ਕਈ ਦਿਹਾੜੇ ਉਪਦੇਸ਼ ਕੀਤਾ,
ਤੇ ਰਾਜੇ ਬਿੰਬਸਾਰ ਤੇ ਉਹਦੇ ਲੋਕਾਂ
ਪ੍ਰੇਮ ਤੇ ਸੋਧੇ ਜੀਵਨ ਦਾ ਕਾਨੂੰਨ ਸਿਖਿਆ।
ਰਾਜੇ ਨੇ ਆਪਣਾ ਬਾਂਸ ਬਾਗ,ਵੇਲੂ ਵਣ,
ਭਗਵਾਨ ਦੀ ਭੇਟ ਕੀਤਾ,
ਜਿਸ ਦੇ ਵਿਚ ਨਦੀਆਂ,ਗੁਫਾਂ ਤੇ ਸੁੰਦਰ ਮੈਦਾਨ ਹਨ,
ਤੇ ਰਾਜੇ ਨੇ ਓਥੇ ਇਕ ਸਿਲ ਲਵਾਈ

੧੫੭