ਪੰਨਾ:ਏਸ਼ੀਆ ਦਾ ਚਾਨਣ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਸ ਘੜੀ ਜਿਵੇਂ ਧਰਤੀ ਦੇ ਹਿਰਦੇ ਵਿਚੋਂ
ਇਕ ਜਨਮ-ਪੀੜਾ ਦੀ ਚੀਕ ਵਰਗੀ ਆਵਾਜ਼ ਉੱਠੀ:
"ਮੇਰੇ ਤੇ ਲੋਕਾਂ ਲਈ ਕੋਈ ਆਸ ਨਹੀਂ ਰਹੀਂ"

ਫੇਰ ਪਲ ਮਗਰੋਂ ਪੱਛਮੀ ਪੌਣ ਵਿਚੋਂ ਤਰਲੇ ਲੈਂਦੀ ਆਸ ਸਰਕੀ:
"ਹੇ ਭਗਵਾਨ,ਆਪਣਾ ਕਾਨੂੰਨ ਪ੍ਰਗਟ ਕਰ!"
ਇਹ ਸੁਣ ਕੇ ਬੁਧ ਨੇ ਚੁਤਰਫੀ ਤੱਕਿਆ,
ਵੇਖਿਆ ਕਿ ਕਿਸ ਨੂੰ ਸੁਣਨਾ ਤੇ ਕਿਸੇ ਨੂੰ ਉਡੀਕਣਾ ਚਾਹੀਦਾ ਸੀ,
ਜੀਕਰ ਤੀਖਨ ਸੂਰਜ ਕੰਵਲ-ਝੀਲਾਂ ਨੂੰ ਸੁਨਹਿਰੀ ਕਰਦਾ
ਜਾਂਚਦਾ ਹੈ ਕਿਹੜੀ ਕਲੀ ਉਹਦੀਆਂ ਕਿਰਨਾਂ ਲਈ ਖੁਲੵੇਗੀ;
ਤੇ ਕਿਹੜੀ ਅਜੇ ਆਪਣੀ ਡਾਲ ਤੋਂ ਹੀ ਉੱਚੀ ਨਹੀਂ ਹੋਈ,
ਤਦ ਭਗਵਾਨ ਮੁਸਕਰਾ ਕੇ ਬੋਲੇ:"ਚੰਗਾ! ਮੈਂ ਸੁਣਾਂਦਾ ਹਾਂ!
ਜਿਹੜਾ ਚਾਹੇ ਸੁਣ ਕੇ ਕਾਨੂੰਨ ਸਿਖ ਲਵੇ।"

  ਇਸ ਉਪਰੰਤ,ਲੋਕ ਆਂਹਦੇ ਸਨ,ਉਹ ਪਹਾੜੀ ਇਲਾਕਾ
ਲੰਘ ਕੇ
ਬਨਾਰਸ ਗਏ, ਜਿਥੇ ਉਹਨਾਂ ਪੰਜਾਂ ਨੂੰ ਉਪਦੇਸ਼ ਕੀਤਾ, ਦਸਿਆ ਕੀਕਰ ਜਨਮ ਮਰਨ ਕੱਟਿਆ ਜਾਂਦਾ ਹੈ,
ਤੇ ਛੁਟ ਆਪਣੇ ਕਰਮਾਂ ਦੇ ਕੋਈ ਕਿਸਮਤ ਨਹੀਂ,
ਨਾ ਕੋਈ ਨਰਕ ਛੂਟ ਉਸ ਦੇ ਜਿਹੜਾ ਮਨੁਖ ਆਪ ਬਣਾਂਦਾ ਹੈ,
ਨਾ ਉਹਦੇ ਲਈ ਕੋਈ ਸੁਰਗ ਅਪਹੁੰਚ ਹੈ
ਜਿਸ ਨੇ ਆਪਣੀਆਂ ਕਾਮਨਾਆਂ ਨੂੰ ਕਾਬੂ ਕੀਤਾ ਹੈ।

ਇਹ ਵਿਸਾਖ ਦਾ ਪੰਦਰਵਾਂ ਦਿਨ ਸੀ
ਤੇ ਰਾਤ ਪੁੰਨਿਆਂ ਦੀ ਸੀ।

੧੫੬