ਪੰਨਾ:ਏਸ਼ੀਆ ਦਾ ਚਾਨਣ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਮੇਰੇ ਸ਼ੁਕਰ ਭਰੇ ਦਿਲ ਨੂੰ ਦਾਤਾਂ ਵਿਚ ਡੁਲੵਣ ਦਾ
ਅਵਸਰ ਮਿਲਿਆ?"

ਉਹ ਸੁੁਦਾਗਰ ਸੁਖ-ਮੰਦਰ ਵਿਚ ਗਏ,
ਉਹਦੇ ਸੁਨਹਿਰੀ ਰਾਹਾਂ ਉਤੇ ਹੌਲੇ ਹੌਲੇ ਕਦਮ ਚੁਕਦੇ,
ਬਾਂਦੀਆਂ ਮੂੰਹ ਚੁਕ ਚੁਕ ਉਹਨਾਂ ਵਲ ਤਕਦੀਆਂ,
ਤੇ ਉਹ ਚਮਨ ਦੀ ਸਜ ਧਜ ਨਾਲ ਚਕ੍ਰਿਤ ਹੁੰਦੇ।
ਤੇ ਜਦੋਂ ਉਹ*ਪਰਦੇ ਦੀ ਝਾਲਰ ਕੋਲ ਪੁੱਜੇ,
ਤਾਂ ਪਿਛੋਂ ਇਕ ਤਾਂਘਦੀ ਕੋਮਲ ਆਵਾਜ਼ ਨੇ
ਥਰਕਦੀ ਲਯ ਨਾਲ ਉਹਨਾਂ ਦੇ ਦਿਲ ਭਰਪੂਰ ਕਰ ਦਿਤੇ:
"ਤੁਸੀ ਦੂਰ ਦੇਸਾਂ ਤੋਂ ਆਏ ਹੋ,ਚੰਗੇ ਸੀ੍ ਮਾਨ ਜੀਓ।
ਤੇ ਤੁਸਾਂ ਮੇਰੇ ਸਵਾਮੀ ਨੂੰ ਵੇਖਿਆ ਹੈ—
ਹਾਂ ਪੂਜਿਆ ਹੈ — ਕਿਉਂਕਿ ਉਹ ਹੁਣ ਬੁਧ ਬਣ ਗਏ ਹਨ,
ਜਗਤ ਦੇ ਪੂਜਯ, ਪਵਿੱਤਰ ਤੇ ਬੰਦੀ-ਛੋੜ
ਤੁਸੀਂ ਆਂਹਦੇ ਹੋ ਉਹ ਆ ਰਹੇ ਸਨ।
ਫੇਰ ਆਖੋ! ਜੇ ਇਹ ਸਚ ਹੈ,
ਤੁਸੀ ਮੇਰੇ ਗ੍ਰਹਿ ਦੇ ਮਿੱਤਰ ਹੋ,ਪਿਆਰੇ ਹੋ,
ਤੁਹਾਨੂੰ ਜੀਓ ਆਇਆਂ ਨੂੰ ਆਖਦੀ ਹਾਂ!"

ਤਦ ਤਿ੍ਪੁਸ਼ ਨੇ ਉੱਤਰ ਦਿਤਾ:"ਅਸਾਂ ਵੇਖਿਆ ਹੈ
ਸ਼ਹਿਜ਼ਾਦੀ,ਉਹ ਪੂਜਯ ਸਵਾਮੀ!ਉਸਦੇ ਚਰਨਾਂ ਤੇ
ਸੀਸ ਰਖ ਆਏ ਹਾਂ,ਉਹ ਜਿਹੜਾ ਕੰਵਰ ਗੁਆਚਾ ਸੀ
ਅਜ ਰਾਜਿਆਂ ਦਾ ਰਾਜਾ ਬਣ ਕੇ ਲੱਭਿਆ ਹੈ।
________________________________________________
*ਪਤੀ-ਵਿਛੁੰਨੀ ਪਤਨੀ ਵਸ ਕਰਕੇ ਮਰਦਾਂ ਦੇ ਸਾਹਮਣੇ ਨਹੀਂ
ਸੀ ਹੁੰਦੀ,ਭਾਵੇਂ ਪਰਦੇ ਦਾ ਰਵਾਜ ਉਦੋਂ ਭਾਰਤ ਵਿਚ ਨਹੀਂ ਸੀ।

੧੫੩